ਚੰਡੀਗੜ੍ਹ: ਸਿੱਧੂ ਮੂਸੇ ਵਾਲਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਫੇਮਸ' ਯੂਟਿਊਬ ਨੇ ਡਿਲੀਟ ਕਰ ਦਿੱਤਾ ਹੈ। ਗੀਤ ਨੂੰ ਯੂਟਿਊਬ ਤੋਂ ਡਿਲੀਟ ਕੀਤੇ ਜਾਣ ਦਾ ਕਾਰਨ ਕਾਪੀਰਾਈਟ ਹੈ। ਇਹ ਕਾਪੀਰਾਈਟ ਖੱਦਰ ਸਿੰਘ ਨਾਂ ਦੇ ਸ਼ਖਸ ਵੱਲੋਂ ਕੀਤਾ ਗਿਆ ਹੈ। ਇਸ ਕਾਰਨ ਸਿੱਧੂ ਮੂਸੇ ਵਾਲਾ ਦਾ 'ਫੇਮਸ' ਗੀਤ ਡਿਲੀਟ ਹੋਇਆ ਹੈ।



'ਫੇਮਸ' ਗੀਤ 16 ਜੂਨ ਨੂੰ ਲਵਿਸ਼ ਰਿਕਾਰਡਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਗੀਤ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਸੀ ਤੇ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਸੀ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਵੀ ਖੁਦ ਸਿੱਧੂ ਮੂਸੇ ਵਾਲਾ ਨੇ ਹੈ। ਇਸ ਦਾ ਸੰਗੀਤ ਇਨਟੈਂਸ ਨੇ ਦਿੱਤਾ ਤੇ ਵੀਡੀਓ ਓਨਲੀ ਜਸ਼ਨ ਨੇ ਬਣਾਈ ਹੈ।



ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੋਈ ਗੀਤ ਯੂਟਿਊਬ 'ਤੇ ਡਿਲੀਟ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗੀਤ ਯੂਟਿਊਬ ਤੋਂ ਕਾਪੀਰਾਈਟ ਕਾਰਨ ਡਿਲੀਟ ਕੀਤੇ ਜਾ ਚੁੱਕੇ ਹਨ। 'ਫੇਮਸ' ਗੀਤ ਨਾਲ ਜੁੜੇ ਕਿਸੇ ਵੀ ਵਿਅਕਤੀ ਨੇ ਇਸ ਨੂੰ ਡਿਲੀਟ ਕੀਤੇ ਜਾਣ 'ਤੇ ਕੋਈ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਨਹੀਂ ਦਿੱਤੀ ਹੈ।