ਮੁੰਬਈ: ਬਾਲੀਵੁੱਡ ਐਕਟਰ ਅਰਜੁਨ ਕਪੂਰ 26 ਜੂਨ ਨੂੰ ਆਪਣਾ 33ਵਾਂ ਜਨਮ ਦਿਨ ਮਨਾ ਰਹੇ ਹਨ। ਅਰਜੁਨ ਕਪੂਰ ਨੇ ਆਪਣਾ ਬਾਲੀਵੁੱਡ ਸਫਰ ‘ਇਸ਼ਕਜ਼ਾਦੇ’ ਫ਼ਿਲਮ ਤੋਂ ਕੀਤਾ। ਇਸ ਫ਼ਿਲਮ ‘ਚ ਅਰਜੁਨ ਦਾ ਸਾਥ ਦਿੱਤਾ ਸੀ ਪਰੀਨੀਤੀ ਚੋਪੜਾ ਨੇ। ਦੋਵਾਂ ਦੀ ਫ਼ਿਲਮ ਨੂੰ ਬਾਕਸ-ਆਫਿਸ ‘ਤੇ ਕਾਫੀ ਪਿਆਰ ਮਿਲਿਆ ਸੀ।
ਅਰਜੁਨ ਕਪੂਰ ਹਾਲ ਹੀ ‘ਚ ਬੈਂਕਾਕ ਤੋਂ ਆਈਫਾ ਐਵਾਰਡ ਸ਼ੋਅ ਕਰਕੇ ਇੰਡੀਆ ਆ ਗਏ ਹਨ। ਜਿੱਥੇ ਆਪਣੇ ਹੀ ਅਰਜੁਨ ਨੇ ਆਪਣੀ ਫੈਮਿਲੀ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ। ਸਭ ਤੋਂ ਪਹਿਲਾਂ ਅਰਜੁਨ ਦੀਆਂ ਭੈਣਾਂ ਨੇ ਉਸ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਅਰਜੁਨ ਨੂੰ ਸੋਸ਼ਲ ਮੀਡੀਆ ‘ਤੇ ਵਿਸ਼ ਕੀਤਾ।
ਜੇਕਰ ਅਰਜੁਨ ਦੀ ਅੱਪ-ਕਮਿੰਗ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਰਜੁਨ ਨੇ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਇਸ ਫ਼ਿਲਮ ‘ਚ ਵੀ ਅਰਜੁਨ ਨਾਲ ਪਰਿਨੀਤੀ ਚੋਪੜਾ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵਾਂ ਦੀ ਜੋੜੀ ਫ਼ਿਲਮ ‘ਇਸ਼ਕਜ਼ਾਦੇ’ ‘ਚ ਨਜ਼ਰ ਆ ਚੁੱਕੀ ਹੈ।
ਇਹ ਫ਼ਿਲਮ 2007 ‘ਚ ਆਈ ਫ਼ਿਲਮ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਨਮਸਤੇ ਲੰਦਨ’ ਦਾ ਸੀਕੁਅਲ ਹੈ। ਇਸ਼ਕਜ਼ਾਦੇ ਦੀ ਇਸ ਜੋੜੀ ਦੀ ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋਵੇਗੀ ਤੇ ਅਰਜੁਨ ਇਸ ਤੋਂ ਇਲਾਵਾ ਸੰਜੇ ਦੱਤ ਨਾਲ ਫ਼ਿਲਮ ‘ਪਾਨੀਪਤ’ ‘ਚ ਵੀ ਨਜ਼ਰ ਆਉਣਗੇ।