ਮੁੰਬਈ: ਲੰਬੇ ਸਮੇਂ ਤੋਂ ਬਣ ਰਹੀ ਫ਼ਿਲਮ ‘Fanney Khan’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਐਸ਼ਵਰਿਆ ਰਾਏ ਬੱਚਨ, ਅਨਿਲ ਕਪੂਰ, ਦਿਵਿਆ ਦੱਤਾ ਤੇ ਰਾਜਕੁਮਾਰ ਰਾਓ ਨਜ਼ਰ ਆਉਣਗੇ। ਫ਼ਿਲਮ ਕਈ ਦਿਗੱਜ ਕਲਾਕਾਰਾਂ ਨਾਲ ਸਜੀ ਹੈ ਜੋ 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

[embed]

ਦੋ ਦਿਨ ਪਹਿਲਾਂ ਯਾਨੀ 24 ਜੂਨ ਨੂੰ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ਸੀ। ਇਸ ‘ਚ ਇਸ ਸ਼ਖ਼ਸ ਦੇ ਹੱਥ ‘ਚ ਕੁਝ ਮਿਊਜ਼ਿਕ ਇੰਟੂਮੈਂਟ ਫੜਿਆ ਹੋਇਆ ਸੀ। ਇਸ ਪੋਸਟ ‘ਚ ਕਿਸੇ ਦੀ ਸ਼ਕਲ ਨਹੀਂ ਸੀ ਦਿਖਾਈ ਗਈ ਪਰ ਪਿੱਛੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਇਹ ਅਨਿਲ ਕਪੂਰ ਹੀ ਹਨ।



ਇਸ ਫ਼ਿਲਮ ਅਨਿਲ ਕਪੂਰ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਫ਼ਿਲਮ ‘ਚ ਅਨਿਲ ‘ਫੰਨੇ ਖਾਂ’ ਬਣੇ ਹਨ ਜੋ ਗਰੀਬ ਹਨ ਪਰ ਸੁਪਨੇ ਵੱਡੇ ਦੇਖਦੇ ਹਨ। ਫੰਨੇ ਖਾਂ ਮਿਊਜ਼ਿਕ ਪ੍ਰੇਮੀ ਹੈ ਤੇ ਸਿਨੇਮਾ ਦੇ ਫੇਮਸ ਗਾਇਕਾਂ ਦਾ ਫੈਨ ਹੈ। ਫ਼ਿਲਮ ‘ਚ ਅਨਿਲ ਤੇ ਐਸ਼ਵਰਿਆ 19 ਸਾਲ ਬਾਅਦ ਕੰਮ ਕਰ ਰਹੇ ਹਨ। ਦੋਵਾਂ ਨੇ ਇਸ ਤੋਂ ਪਹਿਲਾਂ 2000 ‘ਚ ਆਈ ‘ਹਮਾਰਾ ਦਿਲ ਆਪਕੇ ਪਾਸ ਹੈ’ ਫ਼ਿਲਮ ‘ਚ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਐਸ਼ ਨੇ ਅਨਿਲ ਦੀ ਧੀ ਦਾ ਰੋਲ ਕੀਤਾ ਹੈ ਤੇ ਫੰਨੇ ਆਪਣੀ ਧੀ ਨੂੰ ਰੌਕਸਟਾਰ ਬਣਾਉਣਾ ਚਾਹੁੰਦਾ ਹੈ।



ਫ਼ਿਲਮ ‘ਚ ਐਸ਼ਵਰਿਆ ਐਕਟਰ ਰਾਜਕੁਮਾਰ ਰਾਓ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਵੇਗੀ। ਫ਼ਿਲਮ ਦਾ ਟੀਜ਼ਰ 58 ਸੈਕੰਡ ਦਾ ਹੈ ਜਿਸ ਨੂੰ ਦੇਖ ਕੇ ਫੈਨਸ ਪੱਕਾ ਕਾਫੀ ਖੁਸ਼ ਹੋਣਗੇ। ਫ਼ਿਲਮ ਦਾ ਮਿਊਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ। ਇਹ ਇੱਕ ਸੁਪਰਹਿੱਟ ਡੱਚ ਫ਼ਿਲਮ ਦਾ ਰੀਮੇਕ ਹੈ।