ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ ‘ਬਦਲਾ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਅਮਿਤਾਭ ਦੇ ਨਾਲ ਤਾਪਸੀ ਪਨੂੰ ਦੀ ਜੋੜੀ ਦੇਖਣ ਨੂੰ ਮਿਲੇਗੀ। ਫ਼ਿਲਮ ਦੀ ਸ਼ੂਟਿੰਗ ਸਕਾਟਲੈਂਡ ਦੇ ਖ਼ੂਬਸੂਰਤ ਸ਼ਹਿਰ ਗਲਾਸਗੋ ‘ਚ ਹੋ ਰਹੀ ਹੈ। ਜਿਸ ਨਾਲ ਜੁੜੀ ਹਰ ਖ਼ਬਰ ਬੀਗ ਬੀ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਸ਼ੇਅਰ ਕਰਦੇ ਹਨ।
ਹਾਲ ਹੀ ‘ਚ ਬੀਗ ਬੀ ਨਾਲ ਗਲਾਸਗੋ ‘ਚ ਇੱਕ ਮਜ਼ੇਦਾਰ ਕਿੱਸਾ ਹੋਇਆ ਜਿਸ ਬਾਰੇ ਅਮਿਤਾਭ ਨੇ ਆਪ ਆਪਣੇ ਟਵਿੱਟਰ ‘ਤੇ ਪੋਸਟ ਕਰਕੇ ਸ਼ੇਅਰ ਕੀਤਾ। ਬੀਗ ਬੀ ਦੀ ਫੈਨ ਫਾਲੋਇੰਗ ਕਿੰਨੀ ਹੈ ਇਹ ਤਾਂ ਸਭ ਜਾਣਦੇ ਹਨ ਅਤੇ ਜਦੋਂ ਅਮਿਤਾਭ ‘ਬਦਲਾ’ ਦੀ ਸ਼ੂਟਿੰਗ ਲਈ ਪਹੁੰਚੇ ਤਾਂ ਫੈਨਸ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੂੰ ਦੇਖ ਕੇ ਗੱਡੀ ‘ਚ ਬੈਠੇ ਇੱਕ ਸਖ਼ਸ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਕਿਹਾ ‘ਸਲਮਾਨ ਖਾਨ, ਤੁਸੀਂ ਕਿਵੇਂ ਹੋ’?
ਹੁਣ ਇਸ ਗੱਲ ‘ਤੇ ਅਸੀਂ ਕਿਸੇ ਹੋਰ ਦਾ ਨਹੀਂ ਸਗੋਂ ਸਲਮਾਨ ਖ਼ਾਨ ਦੇ ਰਿਐਕਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ। ‘ਬਦਲਾ’ ਫ਼ਿਲਮ ਇੱਕ ਮਰਡਰ ਮਿਸਟ੍ਰੀ ਹੋਵੇਗੀ ਜਿਸ ਨੂੰ ਸੁਜਾਏ ਘੋਸ਼ ਡਾਇਰੈਕਟ ਕਰ ਰਹੇ ਹਨ ਅਤੇ ਫ਼ਿਲਮ ਨੂੰ ਸੁਨੀਰ ਖੇਤਰਪਾਲ ਪ੍ਰੋਡਿਊਸ ਕਰ ਰਹੇ ਹਨ। ਫਿਲਹਾਲ ਇਸ ਦੀ ਸ਼ੂਟਿੰਗ ਗਲਾਸਗੋ ‘ਚ ਹੋ ਰਹੀ ਹੈ। ਫ਼ਿਲਮ ਦੇ ਸਟਾਰਸ ਤਾਪਸੀ ਅਤੇ ਅਮਿਤਾਭ ਦੀਆਂ ਤਸਵੀਰਾਂ ਵੀ ਇੰਟਰਨੈਟ ‘ਤੇ ਖੂਬ ਵਾਈਰਲ ਹੋ ਰਹੀਆਂ ਹਨ। ‘ਪਿੰਕ’ ਤੋਂ ਬਾਅਦ ਦੋਨਾਂ ਨੂੰ ਇਸ ਫ਼ਿਲਮ ‘ਚ ਦੇਖਣਾ ਕਾਫੀ ਦਿਲਚਸਪ ਹੋਵੇਗਾ।