ਮੁੰਬਈ: ਬਾਲੀਵੁੱਡ ਦੇ ਬਾਜੀਰਾਓ ਤੇ ਮਸਤਾਨੀ ਦੇ ਵਿਆਹ ਦੀਆਂ ਖ਼ਬਰਾਂ ਕਾਫੀ ਲੰਮੇ ਸਮੇਂ ਤੋਂ ਮੀਡੀਆ ‘ਚ ਸੁਰਖੀਆਂ ਬਣ ਰਹੀਆਂ ਹਨ। ਹੁਣ ਇਨ੍ਹਾਂ ਦੋਨੋ ਤੋਂ ਜੁੜੀ ਇੱਕ ਹੋਰ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਤਾਂ ਰਣਵੀਰ ਸਿੰਘ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ `ਚ ਕਾਫੀ ਬਿਜ਼ੀ ਹਨ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਉਨ੍ਹਾਂ ਨੇ ਕੀ ਪਲਾਨ ਕਰਨਾ ਹੈ ਇਹ ਤੈਅ ਹੋ ਚੁੱਕੀਆ ਹੈ। ਜੀ ਹਾਂ ਰਣਵੀਰ ਸ਼ੂਟਿੰਗ ਤੋਂ ਬਾਅਦ ਆਪਣੇ ਦੋਸਤਾਂ ਨੂੰ ਬੈਚਲਰ ਪਾਰਟੀ ਦੇਣ ਦੀ ਸੋਚ ਰਹੇ ਹਨ।




ਹਾਲ ਹੀ ‘ਚ ਇੱਕ ਸੂਤਰ ਨੇ ਦੱਸੀਆ ਹੈ ਕਿ ਰਣਵੀਰ ਨੇ ਉਨ੍ਹਾਂ ਨੂੰ ਜੁਲਾਈ ਦੇ ਐਂਡ ਅਤੇ ਅਗਸਤ ਦੀ ਸ਼ੁਰੂਆਤ ‘ਚ ਫ੍ਰੀ ਰਹਿਣ ਨੂੰ ਕਿਹਾ ਹੈ। ਰਣਵੀਰ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਗੱਲ ਤੋਂ ਇਹ ਤਾਂ ਸਾਫ਼ ਹੈ ਕਿ ਰਣਵੀਰ ਇਸ ਸਾਲ ਵਿਆਹ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।



ਰਣਵੀਰ ਦੀ ਐਕਟੀਵ ਨੈਚਰ ਨੂੰ ਦੇਖ ਕੇ ਤਾਂ ਸਿਰਫ ਅੰਦਾਜ਼ਾ ਹੀ ਲੱਗਾਇਆ ਜਾ ਸਕਦਾ ਹੈ ਕਿ ਰਣਵੀਰ ਇਸ ਬੈਚਲਰ ਪਾਰਟੀ ‘ਚ ਕਿੰਨਾ ਅਡਵੈਂਚਰ ਕਰਨਗੇ। ਇਸਦੇ ਨਾਲ ਹੀ ਖ਼ਬਰ ਹੈ ਕਿ ਦੋਨੋਂ ਇਟਲੀ ਜਾਂ ਸਵੀਟਜ਼ਰਲੈਂਡ ‘ਚ ਡੈਸਟੀਨੈਸ਼ਨ ਵੈਡਿੰਗ ਕਰ ਸਕਦੇ ਹਨ। ਜਦੋਂ ਕਿ ਦੋਨੋਂ ਗ੍ਰੈਂਡ ਰਿਸੈਪਸ਼ਨ ਬੈਗਲੂਰ ‘ਚ ਕਰਨਗੇ। ਹਾਲਾਂਕਿ ਦੋਨਾਂ ਵੱਲੋਂ ਅਜੇ ਕਿਸੇ ਨੇ ਵੀ ਆਪਣੇ ਵਿਆਹ ਬਾਰੇ ਕੋਈ ਓਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਹੈ।



ਹਾਲ ਹੀ ‘ਚ ਦੀਪਿਕਾ ਨੂੰ ਏਅਰਪੋਰਟ `ਤੇ ਸਪੋਟ ਕੀਤਾ ਗਿਆ ਸੀ। ਇਸ ਤੋਂ ਅਲਾਵਾ ਹਾਲ ਹੀ ‘ਚ ਦੀਪਿਕਾ ਨੂੰ ਆਪਣੀ ਮੌਮ ਨਾਲ ਗਹਿਣੀਆਂ ਦੀ ਖਰੀਦਾਰੀ ਕਰਦੇ ਹੋਏ ਵੀ ਸਪੋਟ ਕੀਤਾ ਗਿਆ ਸੀ ਜਿਸ ਨਾਲ ਲੱਗਦਾ ਹੈ ਕਿ ਉਹ ਵਿਆਹ ਦੀ ਸ਼ੋਪਿੰਗ ਕਰ ਰਹੀ ਹੈ।