ਚੰਡੀਗੜ੍ਹ: ‘ਰੁਪਿੰਦਰ ਗਾਂਧੀ’ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਮੇਕਰਸ ਇੱਕ ਹੋਰ ਫ਼ਿੳਲਮ ਲੈ ਕੇ ਆਏ ਹਨ ‘ਡਾਕੂਆਂ ਦਾ ਮੁੰਡਾ’। ਰੁਪਿੰਦਰ ਗਾਂਧੀ ਦੀ ਤਰ੍ਹਾਂ ਇਹ ਫ਼ਿਲਮ ਵੀ ਬਾਈਓਪਿਕ ਹੋਵੇਗੀ। ਜਿਸ ‘ਚ ਇੱਕ ਵਾਰ ਫੇਰ ਦੇਵ ਖਰੌੜ ਲੀਡ ਰੋਲ ‘ਚ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਕਾਫੀ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।


[embed]

ਮਿੰਟੂ ਗੁਰੂਸਰੀਆ ਕਿਸੇ ਪਛਾਣ ਦਾ ਮੁਥਾਜ ਨਹੀਂ ਤੇ ਇਸ ਫ਼ਿਲਮ ਦੀ ਕਹਾਣੀ ਉਸ ਦੀ ਅਲਸ ਜਿੰਦਗੀ ‘ਤੇ ਅਧਾਰਿਤ ਹੈ। ਮਿੰਟੂ ਗੁਰੂਸਰੀਆ ਦੀ ਕਿਤਾਬ ਡਾਕੂਆਂ ਦਾ ਮੁੰਡਾ ਨੂੰ ਹੀ ਇਸ ਫ਼ਿਲਮ ਦਾ ਆਧਾਰ ਬਣਾਇਆ ਗਿਆ ਹੈ। ਫ਼ਿਲਮ ਵਿੱਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨਸ਼ੇ ਵਿੱਚ ਗਲਤਾਨ ਹੋ ਕੇ ਤੇ ਅਪਰਾਧਿਕ ਕੰਮ ਕਰ ਕੇ ਆਮ ਇਨਸਾਨ ਵਾਲੀ ਜ਼ਿੰਦਗੀ ਵਿੱਚ ਪਰਤਦਾ ਹੈ।

'ਡਾਕੂਆਂ ਦਾ ਮੁੰਡਾ' ਨੂੰ ਮੰਦੀਪ ਬੈਨੀਪਾਲ ਨੇ ਡਾਇਰੈਕਟ ਅਤੇ ਰਵਨੀਤ ਕੌਰ ਚਹਿਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਮਿਊਜ਼ਿਕ ਰਾਜੇਸ਼ ਕੁਮਾਰ ਅਰੋੜਾ ਦੀ ਕੰਪਨੀ ਵਾਈਟ ਹੀਲਸ ਮਿਊਜ਼ਿਕ ਨੇ ਦਿੱਤਾ ਹੈ।



‘ਡ੍ਰੀਮਰੀਐਲਟੀ’ ਬੈਨਰ ਹੇਠ ਬਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’ 10 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਚ ਦੇਵ ਖਰੋੜ ਤੋਂ ਅਲਾਵਾ ਪੂਜਾ ਵਰਮਾ, ਜਗਜੀਤ ਸੰਧੂ, ਲੱਕੀ ਦਾਲੀਵਾਲ. ਸੁਖਦੀਪ ਸੁੱਖ, ਅਨਿਤਾ ਮੀਤ ਅਤੇ ਹਰਦੀਪ ਗਿੱਲ ਵਰਗੇ ਕਲਾਕਾਰ ਨਜ਼ਰ ਆਉਣਗੇ।