ਮੁੰਬਈ: ‘ਧੋਨੀ’ ਤੇ ‘ਕਾਏ ਪੋ ਚੇ’ ਫੇਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਨ ਅੱਜ ਕੱਲ੍ਹ ਕੁਝ ਠੀਕ ਨਹੀਂ ਚੱਲ ਰਹੇ ਇਸੇ ਲਈ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਕੇਦਾਰਨਾਥ’ ਦੀਆਂ ਮੁਸ਼ਕਲਾਂ ਅਤੇ ਹੁਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ `ਚ ਬਣਨ ਵਾਲੀ ਫ਼ਿਲਮ ‘ਡ੍ਰਾਈਵਰ’ ਡੱਬਾ ਬੰਦ ਹੋ ਗਈ ਹੈ। ਦੋਨਾਂ ਫ਼ਿਲਮਾਂ ਨੂੰ ਲੈ ਕੇ ਮੁਸ਼ਕਲਾਂ ਜਲਦੀ ਖ਼ਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਅਜਿਹੇ `ਚ ਸ਼ੁਸ਼ਾਤ ਲੱਗ ਗਏ ਹਨ ਆਪਣੇ ਅਗਲੇ ਪ੍ਰੋਜੈਕਟ `ਚ।
[embed]https://www.instagram.com/p/BknJizuHGnR/?taken-by=ssriansclub[/embed]
ਟੀਵੀ ਦੀ ਦੁਨੀਆ ‘ਚ ਆਪਣਾ ਝੰਡਾ ਲਹਿਰਾਉਣ ਵਾਲਾ ਐਕਟਰ ਸੁਸ਼ਾਂਤ ਸਿੰਘ ਆਪਣੀ ਅਗਲੀ ਫ਼ਿਲਮ ਦੀ ਤਿਆਰੀਆਂ ‘ਚ ਲੱਗ ਗਿਆ ਹੈ। ਇਹ ਫ਼ਿਲਮ ਹੈ ਹਾਲੀਵੁੱਡ ਦੀ ਸੁਪਰ-ਡੁਪਰ ਹਿੱਟ ਰੋਮਾਂਟਿਕ-ਟ੍ਰੈਜਡੀ ਫ਼ਿਲਮ ‘ਦ ਫਾਲਟ ਇੰਨ ਆਵਰ ਸਟਾਰਸ’ ਦਾ ਹਿੰਦੀ ਰੀਮੇਕ। ਇਸ ਫ਼ਿਲਮ ‘ਚ ਸੁਸ਼ਾਂਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।
[embed]https://www.instagram.com/p/BknKOLJDtbG/?hl=en&taken-by=sushantsinghrajput_fan_forever[/embed]
ਸੁਸ਼ਾਂਤ ਦੇ ਨਾਲ ਇਸ ਫ਼ਿਲਮ ‘ਚ ‘ਹਿੰਦੀ ਮੀਡੀਅਮ’ ਦੀ ਐਕਟਰਸ ਸੰਜਨਾ ਸਾਂਘੀ ਵੀ ਹੋਵੇਗੀ। ਜੋ ਸੁਸ਼ਾਂਤ ਦੇ ਨਾਲ ਲੀਡ ਰੋਲ ਪਲੇ ਕਰੇਗੀ। ਇਸ ਫ਼ਿਲਮ ਰਾਹੀਂ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਡਾਇਰੈਕਸ਼ਨ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਫਸਟ ਲੁੱਕ ਸਾਹਮਣੇ ਆਇਆ ਹੈ। ਜਿਸ ‘ਚ ਸੁਸ਼ਾਂਤ ਸਿੰਘ ਅਤੇ ਸੰਜਨਾ ਕਾਫੀ ਰੋਮਾਂਟਿਕ ਲੁੱਕ ‘ਚ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਫਸਟ ਲੁੱਕ ਨੂੰ ਸੁਸ਼ਾਂਤ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ ਨਾਲ ਹੀ ਇਸ ਨੂੰ ਕੈਪਸ਼ਨ ਦਿੰਦੇ ਹੋਏ ਲਿਖੀਆ ਹੈ ‘ਨਵੀਂ ਸ਼ੁਰੂਆਤ’। ਸੁਸ਼ਾਂਤ ਇਸ ਤੋਂ ਇਲਾਵਾ ‘ਸੋਨ ਚਿਰੈਆ’ ਅਤੇ ‘ਕੇਦਾਰਨਾਥ’ ‘ਚ ਨਜ਼ਰ ਆਉਣਗੇ। ਫਿਲਹਾਲ ਤਾਂ ਤੁਸੀ ਸਾਨੂੰ ਕਮੇਂਟ ਕਰਕੇ ਜ਼ਰੂਰ ਦਸੋਂ ਕਿ ਇਸ ਫ਼ਿਲਮ ਦੀ ਪਹਿਲੀ ਝਲਕ ਤੁਹਾਨੂੰ ਕਿਵੇਂ ਦੀ ਲੱਗੀ।