ਬਸ ਰਣਬੀਰ ਦੀ ਇਹੀ ਗੱਲ ਸ਼ਾਇਦ ਬੱਚਨ ਪਰਿਵਾਰ ਨੂੰ ਚੁੱਭ ਗਈ ਹੈ। ਹੁਣ ਰਣਬੀਰ ਨੇ ਇਸ ਗੱਲ 'ਤੇ ਮੁਆਫੀ ਮੰਗੀ ਹੈ। ਉਹਨਾਂ ਕਿਹਾ, 'ਮੇਰੀ ਮਜ਼ਾਕ ਵਿੱਚ ਕਹੀ ਗੱਲ ਨੂੰ ਵਧਾ-ਚਡ਼੍ਹਾ ਕੇ ਪੇਸ਼ ਕੀਤਾ ਗਿਆ ਹੈ। ਐਸ਼ ਦੁਨੀਆ ਦੀ ਸਭ ਤੋਂ ਸਨਮਾਨਿਤ ਔਰਤਾਂ ਅਤੇ ਅਦਾਕਾਰਾਂ 'ਚੋਂ ਇੱਕ ਹੈ। ਉਹਨਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਵੀ ਹਨ, ਮੈਂ ਕਦੇ ਵੀ ਉਹਨਾਂ ਬਾਰੇ ਗਲਤ ਨਹੀਂ ਕਹਿ ਸਕਦਾ'।
ਐਸ਼ ਅਤੇ ਰਣਬੀਰ ਦੀ ਕਾਫੀ ਬੋਲਡ ਕੈਮਿਸਟ੍ਰੀ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਵੇਖਣ ਨੂੰ ਮਿਲ ਰਹੀ ਹੈ। 28 ਅਕਤੂਬਰ ਨੂੰ ਫਿਲਮ ਰਿਲੀਜ਼ ਹੋਈ ਸੀ।