ਸੜਕ ਹਾਦਸੇ 'ਚ ਵਾਲ-ਵਾਲ ਬਚੇ 'ਖਿਲਜੀ'
ਏਬੀਪੀ ਸਾਂਝਾ | 24 Feb 2018 05:27 PM (IST)
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਰਣਵੀਰ ਸਿੰਘ ਆਪਣੀ ਕਾਰ ‘ਚ ਜਾ ਰਹੇ ਸਨ ਅਤੇ ਅਚਾਨਕ ਉਨ੍ਹਾਂ ਦੇ ਡਰਾਈਵਰ ਤੋਂ ਗੱਡੀ ਬੇਕਾਬੂ ਹੋ ਗਈ। ਗੱਡੀ ਦੀਵਾਰ ਨਾਲ ਜਾ ਟਕਰਾਈ। ਉੱਥੇ ਹੀ ਰਣਵੀਰ ਦੀ ਗੱਡੀ ਪਿੱਛੇ ਆ ਰਹੀ ਦੂਜੀ ਗੱਡੀ ਵੀ ਆ ਕੇ ਉਨ੍ਹਾਂ ਦੀ ਕਾਰ ‘ਚ ਆ ਵੱਜੀ। ਹਾਲਾਂਕਿ, ਇਸ ਦੁਰਘਟਨਾ ‘ਚ ਰਣਵੀਰ ਸਿੰਘ ਨੂੰ ਕੋਈ ਖਾਸ ਸੱਟ ਨਹੀਂ ਲੱਗੀ, ਉਹ ਸੁਰੱਖਿਅਤ ਹਨ। ਰਿਪੋਰਟ ਅਨੁਸਾਰ ਰਣਵੀਰ ਨੇ ਉਸ ਸਮੇਂ ਆਪਣੇ ਡਰਾਈਵਰ ਨੂੰ ਖ਼ੂਬ ਝਿੜਕਿਆ। ਰਣਵੀਰ ਦੇ ਐਕਸੀਡੈਂਟ ਦੀ ਖ਼ਬਰ ਜਦੋਂ ਦੀਪਿਕਾ ਪਾਦੂਕੋਣ ਨੂੰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਉਸ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ। ਦੀਪਿਕਾ ਨੇ ਡਰਾਈਵਰ ਨੂੰ ਕਿਹਾ ਕਿ ਜੇਕਰ ਰਣਵੀਰ ਦੀ ਗੱਡੀ ਪਿੱਛੇ ਆ ਰਹੀ ਗੱਡੀ ਦੀ ਰਫਤਾਰ ਤੇਜ਼ ਹੁੰਦੀ ਤਾਂ ਰਣਵੀਰ ਨੂੰ ਸੱਟ ਲੱਗ ਸਕਦੀ ਸੀ।