ਹੁਣ ਕਪਿਲ ਦੇਵ ਬਣਨਗੇ ਰਣਵੀਰ
ਏਬੀਪੀ ਸਾਂਝਾ | 25 Sep 2017 05:02 PM (IST)
ਮੁੰਬਈ: ਬਾਜ਼ੀਰਾਵ ਤੇ ਖਿਲਜੀ ਵਰਗੇ ਇਤਿਹਾਸਕ ਰੋਲ ਕਰਨ ਤੋਂ ਬਾਅਦ ਹੁਣ ਰਣਵੀਰ ਸਿੰਘ ਇੱਕ ਹੋਰ ਯਾਦਗਾਰੀ ਰੋਲ ਨਿਭਾਉਣਗੇ। ਹਾਂ ਜੀ! ਕਬੀਰ ਖਾਨ ਦੀ ਡਾਇਰੈਕਸ਼ਨ 'ਚ ਬਣਨ ਜਾ ਰਹੀ ਫਿਲਮ 'ਕਪਿਲ ਦੇਵ' ਦੀ ਬਾਇਓਪਿਕ 'ਚ ਕਪਿਲ ਦਾ ਰੋਲ ਰਣਵੀਰ ਨਿਭਾਉਣਗੇ। ਇਸ ਫਿਲਮ 'ਚ 1983 ਕ੍ਰਿਕਟ ਵਰਲਡ ਕੱਪ 'ਚ ਭਾਰਤ ਦੀ ਜਿੱਤ ਦੀ ਕਹਾਣੀ ਵਿਖਾਈ ਜਾਵੇਗੀ। ਕਪਿਲ ਦੀ ਕਪਤਾਨੀ 'ਚ ਭਾਰਤ ਨੇ ਇਹ ਮੈਚ ਜਿੱਤਿਆ ਸੀ ਤੇ ਫਾਈਨਲ 'ਚ ਵੈਸਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਟਰਾਫੀ ਆਪਣੇ ਨਾਂ ਕੀਤੀ ਸੀ। ਇਸ ਗੱਲ ਦੀ ਜਾਣਕਾਰੀ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਮੀਡੀਆ 'ਚ ਉੱਡ ਰਹੀਆਂ ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਲਈ ਸਭ ਤੋਂ ਪਹਿਲਾਂ ਰਣਵੀਰ ਦੇ ਖਾਸ ਦੋਸਤ ਅਰਜੁਨ ਕਪੂਰ ਨਾਲ ਗੱਲ ਕੀਤੀ ਗਈ ਸੀ ਪਰ ਗੱਲ ਨਹੀਂ ਬਣੀ। ਇਸ ਦੇ ਬਾਅਦ ਰਣਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਓ.ਕੇ. ਕਹਿ ਦਿੱਤਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਣਵੀਰ ਤੇ ਕਬੀਰ ਖਾਨ ਇਕੱਠੇ ਕੰਮ ਕਰਨਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦ ਰਣਵੀਰ ਕਿਸੇ ਬਾਇਓਪਿਕ ਫਿਲਮ 'ਚ ਕੰਮ ਕਰਣਗੇ। ਫਿਲਮ ਦਾ ਪ੍ਰੋਡਕਸ਼ਨ ਅਨੁਰਾਗ ਕਸ਼ਯਪ, ਵਿਕਾਸ ਬਹਿਲ ਦੀ ਕੰਪਨੀ ਫੈਂਟਮ ਫਿਲਮਜ਼ ਕਰੇਗੀ। 'ਏਕ ਥਾ ਟਾਈਗਰ' ਤੇ 'ਬਜਰੰਗੀ ਭਾਈਜਾਨ' ਵਰਗੀਆਂ ਫਿਲਮਾਂ ਬਣਾਉਣ ਵਾਲੇ ਕਬੀਰ ਫਿਲਹਾਲ ਵੈੱਬ ਸੀਰੀਜ਼ ਬਣਾਉਣ ਜਾ ਰਹੇ ਹਨ ਜਿਹੜੀ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ 'ਤੇ ਅਧਾਰਤ ਹੈ। ਇਹ ਸੀਰੀਜ਼ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਵਿਖਾਈ ਜਾਵੇਗੀ।