ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ ਪਰ ਵਰਕਆਊਟ ਉਨ੍ਹਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਜਦੋਂ ਸਾਰੇ ਸੌਂ ਰਹੇ ਹੁੰਦੇ ਹਨ ਤਾਂ ਉਸ ਦੌਰਾਨ ਸ਼ਾਹੁਰਖ ਆਪਣੇ ਘਰ 'ਚ ਰੋਜ਼ਾਨਾ 30 ਮਿੰਟ ਪਸੀਣਾ ਵਹਾਉਂਦੇ ਹਨ। ਸ਼ਾਹਰੁਖ ਦੱਸ ਰਹੇ ਹਨ ਕਿ ਕਿਵੇਂ ਉਹ ਆਪਣੇ ਸ਼ਰੀਰ ਨੂੰ ਮੇਨਟੇਨ ਰੱਖਦੇ ਹਨ ਤੇ ਤੁਸੀਂ ਵੀ ਕਿਵੇਂ ਇਨ੍ਹਾਂ ਟਿਪਸ ਨੂੰ ਫੌਲੋ ਕਰ ਸਕਦੇ ਹੋ।


ਨੋ ਮਿਊਜ਼ਿਕ ਪਲੀਜ਼-

ਬੇਸ਼ੱਕ, ਸ਼ਾਹਰੁਖ ਦੇ ਘਰ 'ਮੰਨਤ' ਵਿੱਚ ਵੱਡੇ ਮਿਊਜ਼ਿਕ ਸਿਸਟਮ ਲੱਗੇ ਹਨ ਪਰ ਉਹ 30 ਮਿੰਟ ਜਦੋਂ ਐਕਸਰਸਾਈਜ਼ ਕਰਦੇ ਹਨ ਤਾਂ ਮਿਊਜ਼ਿਕ ਨਹੀਂ ਚਲਾਉਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਮਿਊਜ਼ਿਕ ਉਨ੍ਹਾਂ ਦਾ ਧਿਆਨ ਭਟਕਾਉਂਦਾ ਹੈ। ਅਜਿਹੇ 'ਚ ਉਹ ਆਪਣੇ ਫੈਂਸ ਨੂੰ ਸਲਾਹ ਦਿੰਦੇ ਹਨ ਕਿ ਵਰਕਆਊਟ ਦੇ ਟਾਈਮ 'ਤੇ ਮਿਊਜ਼ਿਕ ਨਹੀਂ ਸੁਣਨਾ ਚਾਹੀਦਾ।

ਨਾ ਗੱਪਾਂ ਤੇ ਨਾ ਹੀ ਫੋਨ-

ਸ਼ਾਹਰੁਖ ਖਾਨ ਮੰਨਦੇ ਹਨ ਕਿ ਜਿਮ 'ਚ ਕਸਰਤ ਕਰਨ ਦੀ ਥਾਂ ਹੈ, ਮਜ਼ੇ ਕਰਨ ਦੀ ਨਹੀਂ। ਸਰੀਰ ਨੂੰ ਸ਼ੇਪ 'ਚ ਰੱਖਣ ਲਈ ਮਿਹਨਤ ਜ਼ਰੂਰੀ ਹੈ। ਅਜਿਹੇ 'ਚ ਉਹ ਕਹਿੰਦੇ ਹਨ ਕਿ ਜਿਮ 'ਚ ਗੱਲਾਂ ਤੇ ਫੋਨ ਕਾਲਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।

ਏ.ਸੀ. ਵੀ ਕਰ ਦਿਓ ਬੰਦ-

ਸ਼ਾਹਰੁਖ ਦਾ ਮੰਨਣਾ ਹੈ ਕਿ ਜਿਮ 'ਚ ਪਸੀਨਾ ਆਉਣਾ ਚਾਹੀਦਾ ਹੈ। ਅਜਿਹੇ ਉਹ ਐਕਸਰਸਾਈਜ਼ ਕਰਨ ਵੇਲੇ ਏ.ਸੀ. ਵੀ ਨਹੀਂ ਚਲਾਉਂਦੇ। ਇਸ ਤੋਂ ਇਲਾਵਾ ਉਨ੍ਹਾਂ ਦਾ ਇਹ ਵੀ ਮੰਨਨਾ ਹੈ ਕਿ ਜਿਮ 'ਚ ਸ਼ੀਸ਼ੇ ਵੀ ਨਹੀਂ ਹੋਣੇ ਚਾਹੀਦੇ। ਸ਼ਾਹਰੁਖ ਵੇਟ ਲਾਉਂਦੇ ਵਕਤ ਸ਼ੋਰ ਵੀ ਨਹੀਂ ਕਰਦੇ। ਸ਼ਾਹਰੁਖ ਦਾ ਸਭ ਤੋਂ ਵੱਡਾ ਫਿਟਨੈੱਸ ਫੰਡਾ ਹੈ ਕਿ ਹੈਲਦੀ ਖਾਣਾ ਖਾਓ ਤੇ 20-30 ਮਿੰਟ ਵਰਕਆਊਟ ਕਰੋ। ਰੋਜ਼ਾਨਾ ਦੀ ਐਕਸਰਸਾਇਜ਼ ਤੁਹਾਨੂੰ ਚੰਗਾ ਮਹਿਸੂਸ ਕਰਵਾਵੇਗੀ।