ਨਵੀਂ ਦਿੱਲੀ: ਅੱਜ ਦੇ ਦੌਰ 'ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ 'ਚ ਖਾਸ ਪ੍ਰੇਸ਼ਾਨੀ ਇਹ ਹੈ ਕਿ ਘੱਟ ਉਮਰ 'ਚ ਜ਼ਿਆਦਾ ਦਾ ਵਿਖਾਈ ਦੇਣਾ। ਜੀ ਹਾਂ, ਜੇਕਰ ਤੁਸੀਂ ਘੱਟ ਉਮਰ ਦੇ ਹੋ ਤੇ ਵਿਖਾਈ ਜ਼ਿਆਦਾ ਉਮਰ ਦੇ ਦਿੰਦੇ ਹੋ ਤਾਂ ਇਹ ਚਿੰਤਾ ਵਾਲੀ ਗੱਲ ਹੈ। ਲੋਕ ਇਹ ਸੋਚਦੇ ਰਹਿੰਦੇ ਹਨ ਕਿ ਅਸੀਂ ਘੱਟ ਉਮਰ ਦੇ ਕਿਵੇਂ ਲੱਗੀਏ। ਇਸ ਲਈ ਬਹੁਤ ਸਾਰੇ ਲੋਕ ਕ੍ਰੀਮ, ਪੀਲ ਤੇ ਬੋਟੋਕਸ ਦਾ ਇਸਤੇਮਾਲ ਕਰਦੇ ਹਨ। ਜਾਣੋ ਬਜ਼ੁਰਗ ਦਿੱਸ਼ਣ ਦੇ ਕਾਰਨ।

ਧੁੱਪ 'ਚ ਰਹਿਣਾ

ਯੂਵੀ ਰੇਜ਼ ਖਤਰੇ ਨਾਲ ਜੁੜੇ ਕਣ ਪੈਦਾ ਕਰਦਾ ਹੈ ਜਿਸ ਕਾਰਨ ਕੋਲੇਜਨ, ਇਲਾਸਟਿਨ, ਝੁਰੜੀਆਂ ਤੇ ਕਾਲੇ ਧੱਬੇ ਹੋਣ ਦਾ ਖਤਰਾ ਰਹਿੰਦਾ ਹੈ।

ਨੀਂਦ ਨਾ ਪੂਰੀ ਹੋਣਾ

ਨੀਂਦ ਲੈਣਾ ਤੁਹਾਨੂੰ ਜਵਾਨ ਵਿਖਾਉਣ 'ਚ ਮਦਦ ਕਰਦਾ ਹੈ। ਤੁਹਾਡੀ ਸਕਿਨ ਸਲੀਪ ਵੇਲ ਚੱਕਰ ਦੇ ਮੁਤਾਬਕ ਇਕ ਸਰਕੇਡੀਅਨ 'ਤੇ ਕੰਮ ਕਰਦੀ ਹੈ। ਇੰਨਾ ਹੀ ਨਹੀਂ, ਰਾਤ 'ਚ ਸਰੀਰ ਦਿਨ 'ਚ ਡੈਮੇਜ ਹੋਏ ਸੈੱਲ ਦੀ ਰਿਪੇਅਰ ਕਰਦਾ ਹੈ। ਅਜਿਹੇ 'ਚ ਨੀਂਦ ਪੂਰੀ ਕਰਨਾ ਵੀ ਜ਼ਰੂਰੀ ਹੈ।

ਫਲ ਤੇ ਸਬਜ਼ੀਆਂ ਨਾ ਖਾਣਾ

ਜੇਕਰ ਤੁਸੀਂ ਸਕਿਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਇਕ ਦਿਨ 'ਚ 2-3 ਸਬਜ਼ੀਆਂ ਖਾਣ ਦੀ ਜ਼ਰੂਰਤ ਹੈ। ਸਟੱਡੀ 'ਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਫਲ ਤੇ ਸਬਜ਼ੀਆਂ ਬੀਮਾਰੀ ਨਾਲ ਲੜਨ 'ਚ ਮਦਦ ਕਰਦੀ ਹੈ ਤੇ ਨਾਲ ਹੀ ਸਕਿਨ ਨੂੰ ਨੁਕਸਾਨ ਹੋਣ ਤੋਂ ਬਚਾਉਂਦੀ ਹੈ।

ਸ਼ੂਗਰ ਜ਼ਿਆਦਾ ਲੈਣਾ

ਜ਼ਿਆਦਾ ਸ਼ੂਗਰ ਲੈਣ ਤੋਂ ਤੁਹਾਡੀ ਕਮਰ 'ਤੇ ਜਿੰਨਾ ਅਸਰ ਹੁੰਦਾ ਹੈ ਓਨਾ ਹੀ ਤੁਹਾਡੇ ਚੇਹਰੇ 'ਤੇ ਵੀ। ਇਸੇ ਤਰ੍ਹਾਂ ਹੋਰ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਇਸ ਦਾ ਅਸਰ ਤੁਹਾਡੇ ਦੰਦਾਂ 'ਤੇ ਵੀ ਹੋ ਸਕਦਾ ਹੈ।

ਸਮੋਕਿੰਗ

ਤੰਬਾਕੂ ਜ਼ਿਆਦਾ ਲੈਣ ਨਾਲ ਵੀ ਤੁਹਾਡੀ ਉਮਰ ਜ਼ਿਆਦਾ ਲੱਗ ਸਕਦੀ ਹੈ।