ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ ਕਰਨ ਲਈ ਸਿਰਫ ਡਾਈਟ ਨੂੰ ਕਾਫੀ ਮੰਨਦੇ ਹੋ? ਜੇਕਰ ਹਾਂ ਤਾਂ ਤੁਹਾਨੂੰ ਸੋਚ ਬਦਲਣ ਦੀ ਲੋੜ ਹੈ। ਸਿਰਫ ਡਾਈਟ ਨੂੰ ਕੰਟਰੋਲ ਕਰਕੇ ਵਜ਼ਨ ਘੱਟ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਾਰਨ ਦੱਸਣ ਜਾ ਰਹੇ ਹਾਂ ਜਿਨ੍ਹਾਂ ਕਰਕੇ ਤੁਸੀਂ ਆਪਣਾ ਭਾਰ ਕੰਟਰੋਲ ਨਹੀਂ ਕਰ ਪਾ ਰਹੇ।
ਕੀ ਹੈ ਬੈਕਟੀਰੀਆ?
ਰਿਸਰਚ ਮੁਤਾਬਕ, ਢਿੱਡ 'ਚ ਕੁਝ ਅਜਿਹੇ ਬੈਕਟੀਰਿਆ ਹੁੰਦੇ ਹਨ ਜਿਹੜੇ ਭਾਰ ਵਧਾਉਣ ਤੇ ਘੱਟ ਕਰਨ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ। ਇਨ੍ਹਾਂ ਨੂੰ 'ਗਟ ਬੈਕਟੀਰੀਆ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗਟ ਬੈਕਟੀਰੀਆ ਉਹ ਤਾਕਤਵਰ ਬੈਕਟੀਰੀਆ ਹੁੰਦੇ ਹਨ ਜਿਹੜੇ ਢਿੱਡ 'ਚ ਮੌਜੂਦ ਹੁੰਦੇ ਹਨ ਤੇ ਢਿੱਡ ਨੂੰ ਹੈਲਦੀ ਰੱਖਦੇ ਹਨ। ਇਹ ਖਾਣਾ ਪਚਾਉਣ 'ਚ ਵੀ ਮਦਦ ਕਰਦੇ ਹਨ।
ਕੋਪੇਨਹੇਗਨ ਯੂਨੀਵਰਸਿਟੀ ਦੇ ਨਿਊਟ੍ਰੀਸ਼ੀਅਨ, ਐਕਸਰਸਾਇਜ਼ ਤੇ ਸਪੋਰਟਸ ਡਿਪਾਰਟਮੈਂਟ ਦੇ ਰਿਸਰਚਰ ਮੁਤਾਬਕ ਸਾਡੇ ਸਰੀਰ 'ਚ ਗਟ ਬੈਕਟੀਰੀਆ ਦਾ ਇੱਕ ਹਿੱਸਾ ਇਹ ਵੀ ਪੱਕਾ ਕਰਦਾ ਹੈ ਕਿ ਆਦਮੀ ਕਿੰਨੇ ਸਮੇਂ 'ਚ ਕਿੰਨਾ ਭਾਰ ਘਟਾ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਡਾਈਟਿੰਗ ਦੇ ਨਾਲ ਇੱਕ ਸਾਇਜ਼ 'ਚ ਫਿੱਟ ਹੋਣ ਦਾ ਫੰਡਾ ਬੇਕਾਰ ਹੈ।
ਐਕਸਪਰਟ ਦਾ ਕਹਿਣਾ ਹੈ ਕਿ ਇਨਸਾਨ ਦੇ ਸ਼ਰੀਰ 'ਚ ਮੌਜੂਦ ਇੰਟੇਸਟਾਈਨਲ ਬੈਕਟੀਰੀਆ ਨੂੰ ਵੱਧ ਭਾਰ ਤੇ ਮੋਟਾਪੇ ਨਾਲ ਜੋੜ ਕੇ ਵੇਖਿਆ ਗਿਆ ਹੈ ਜਦਕਿ ਕੁਝ ਬੈਕਟੀਰੀਆ ਦੇ ਪ੍ਰਦਰਸ਼ਨ ਤੋਂ ਇਹ ਪਤਾ ਲੱਗਦਾ ਹੈ ਕਿ ਕੁਝ ਬੈਕਟੀਰੀਆ ਭਾਰ ਘਟਾਉਣ ਤੇ ਰੈਗੂਲੇਟ ਕਰਨ 'ਚ ਵੀ ਮਦਦ ਕਰਦੇ ਹਨ।
ਰਿਸਰਚ ਦੇ ਨਤੀਜਿਆਂ 'ਚ ਇਹ ਪਤਾ ਲੱਗਿਆ ਕਿ ਕਈ ਗਟ ਬੈਕਟੀਰੀਆ ਡਾਈਟ ਦੇ ਨਾਲ ਸ਼ਰੀਰ ਦੀ ਮੈਨੇਜਮੈਂਟ ਨੂੰ ਠੀਕ ਰੱਖਦੇ ਹਨ। ਜਿਵੇਂ ਕੀ ਸ਼ੂਗਰ ਘੱਟ ਕਰਨ, ਸ਼ਰਾਬ ਜਾਂ ਕਾਫੀ ਪੀਣ ਦੀ ਗਿਣਤੀ ਨੂੰ ਘਾਟ ਲਿਆਉਣ ਲਈ ਜ਼ਿੰਮੇਵਾਰ ਹੁੰਦੇ ਹਨ।
ਨੋਟ: ਇਹ ਰਿਸਰਚ ਦੇ ਦਾਅਵੇ ਹਨ। ਏਬੀਪੀ ਸਾਂਝਾ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਜੇਕਰ ਤੁਸੀਂ ਇਨ੍ਹਾਂ ਦਾਅਵਿਆਂ 'ਚੋਂ ਕਿਸੇ ਨੂੰ ਵਰਤਣਾ ਚਾਹੁੰਦੇ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।