ਨਵੀਂ ਦਿੱਲੀ: ਮਸ਼ਹੂਰ 'ਡਾਕਟਰ ਗੁਲਾਟੀ' ਦੇ ਅੰਦਾਜ਼ ਵਿੱਚ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਨ ਵਾਲੇ ਕਾਮੇਡੀਅਨ ਸੁਨੀਲ ਗਰੋਵਰ ਇੱਕ ਵਾਰ ਫਿਰ ਵਾਪਸ ਆ ਰਹੇ ਹਨ। ਸੁਨੀਲ ਗਰੋਵਰ ਛੇਤੀ ਹੀ ਰਿਲੀਜ਼ ਹੋਣ ਜਾ ਰਹੇ ਨਵੇਂ ਮਿਊਜ਼ਿਕ ਵੀਡੀਓ 'ਬਿੱਲਾ ਸ਼ਰਾਬੀ' ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ।


ਗਰੋਵਰ ਨੇ ਇਸ ਵੀਡੀਓ ਦੇ ਟੀਜ਼ਰ ਨੂੰ ਇੰਸਟਾਗ੍ਰਾਮ ਦੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਉਸ ਨੇ ਨਾਲ ਇਹ ਵੀ ਦੱਸਿਆ ਕਿ ਇਹ ਵੀਡੀਓ 26 ਸਤੰਬਰ ਨੂੰ ਰਿਲੀਜ਼ ਹੋਵੇਗਾ। ਕੌਮੀ ਸਨਮਾਨ ਜੇਤੂ ਅਮਿਤ ਨੇ ਸੁਨੀਲ ਨੂੰ ਇਸ ਗੀਤ ਵਿੱਚ ਕੰਮ ਕਰਨ ਲਈ ਸ਼ੁਕਰੀਆ ਵੀ ਅਦਾ ਕੀਤਾ ਹੈ। ਉਸ ਨੇ ਕਾਮੇਡੀਅਨ ਨੂੰ ਜਾਦੂਗਰ ਕਿਹਾ।

[embed]https://twitter.com/whosunilgrover/status/911951073245519872[/embed]

ਵੈਸੇ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੁਨੀਲ ਗਰੋਵਰ ਕਿਸੇ ਮਿਊਜ਼ਿਕ ਵੀਡੀਓ ਵਿੱਚ ਦਿਖਾਈ ਦੇਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਗਰੋਵਰ 'ਮੇਰੇ ਹਸਬੈਂਡ ਮੁਝੇ ਪਿਆਰ ਨਹੀਂ ਕਰਤੇ' ਗੀਤ ਵਿੱਚ ਵੀ ਕੰਮ ਕਰ ਚੁੱਕੇ ਹਨ, ਜੋ ਯੂ ਟਿਊਬ 'ਤੇ ਕਾਫੀ ਮਕਬੂਲ ਹੋਇਆ ਸੀ। ਇਸ ਨੂੰ ਹੁਣ ਤਕ 1 ਕਰੋੜ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ।

ਮੀਡੀਆ ਰਿਪੋਰਟਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਗਰੋਵਰ ਛੇਤੀ ਨਵੇਂ ਸ਼ੋਅ ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਸਕਦੇ ਹਨ। ਪਰ ਤਾਜ਼ਾ ਰਿਪੋਰਟਸ ਵਿੱਚ ਇਹ ਦੱਸਿਆ ਹੈ ਕਿ 'ਦ ਡਰਾਮਾ ਕੰਪਨੀ' ਨੂੰ ਇੱਕ ਹੋਰ ਮੌਕਾ ਮਿਲਣ ਕਾਰਨ ਹੁਣ ਉਨ੍ਹਾਂ ਦੀ ਵਾਪਸੀ ਵਿੱਚ ਦੇਰੀ ਹੋ ਸਕਦੀ ਹੈ।