ਮੁੰਬਈ: ਨਿਰਦੇਸ਼ਕ ਜ਼ੋਇਆ ਅਖਤਰ ਦੀ 'ਗਲੀ ਬੁਆਏ' ਆਸਕਰ ਦੀ ਅੰਤਰਰਾਸ਼ਟਰੀ ਫੀਚਰ ਫ਼ਿਲਮ ਸ਼੍ਰੇਣੀ ਵਿੱਚੋਂ ਬਾਹਰ ਹੋ ਗਈ ਹੈ। ਰਣਵੀਰ ਸਿੰਘ ਅਭਿਨੀਤ ਫ਼ਿਲਮ ਟਾਪ-10 'ਚ ਜਗ੍ਹਾ ਬਣਾਉਣ 'ਚ ਨਾਕਾਮਯਾਬ ਰਹੀ, ਜਿਸ ਦੇ ਅਗਲੇ ਰਾਊਂਡ '92ਵੇਂ ਐਵਾਰਡ ਲਈ ਵੋਟਿੰਗ ਹੋਣੀ ਸੀ। ਇਸ ਸ਼੍ਰੇਣੀ '91 ਫਿਲਮਾਂ ਦੀ ਚੋਣ ਕੀਤੀ ਗਈ ਸੀ।

ਉਹ ਫ਼ਿਲਮਾਂ ਜਿਹੜੀਆਂ ਇਸ ਸ਼੍ਰੇਣੀ 'ਚ ਟੌਪ-10 ਦੀ ਸੂਚੀ 'ਚ ਪਹੁੰਚੀਆਂ ਸਨ, ਉਹ ਸਨ ‘ਪੈਰਾਸਾਈਟ’, ‘ਪੈਨ ਐਂਡ ਗਲੋਰੀ’, ‘ਦ ਪੇਂਟਡ ਬਰਡ’ ’ਟਰੂਥ ਐਂਡ ਜਸਟਿਸ’, ‘ਲੈਸ ਮਿਸਰੇਬਲ’, ‘ਦੋਜ਼ ਹੂ ਰੀਮਾਈਂਡ’, ‘ਹਨੀਲੈਂਡ’, ‘ਕੋਰਪਸ ਕ੍ਰਿਸਟੀ’, 'ਬੀਨਪੋਲ' ਤੇ 'ਅਲਟਾਂਟਿਕਾ'92ਵੇਂ ਅਕਾਡਮੀ ਐਵਾਰਡ ਲਈ ਨਾਮਜ਼ਦਗੀਆਂ ਦਾ ਐਲਾਨ 13 ਜਨਵਰੀ 2020 ਨੂੰ ਕੀਤਾ ਜਾਵੇਗਾ। ਐਵਾਰਡ ਸਮਾਰੋਹ 9 ਫਰਵਰੀ, 2020 ਨੂੰ ਹਾਲੀਵੁੱਡ ਦੇ ਡੌਲਬੀ ਥੀਏਟਰ ਵਿਖੇ 'ਹਾਲੀਵੁੱਡ ਐਂਡ ਹਾਈਲੈਂਡ ਸੈਂਟਰ' ਵਿਖੇ ਹੋਵੇਗਾ।

ਫ਼ਿਲਮ 'ਗਲੀ ਬੁਆਏ' ਦੇ ਬਾਹਰ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਸਕਰ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ਟੁੱਟ ਗਈਆਂ ਹਨ। ਪਿਛਲੀ ਵਾਰ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ 'ਲਗਾਨ' ਨੇ 2001 'ਚ ਟੌਪ ਪੰਜ ਫ਼ਿਲਮਾਂ 'ਚ ਥਾਂ ਬਣਾਈ ਸੀ। ਇਸ ਤੋਂ ਪਹਿਲਾਂ 1958 ''ਮਦਰ ਇੰਡੀਆ' ਅਤੇ 1989 ''ਸਲਾਮ ਬੰਬੇ' ਨੇ ਟੌਪ ਦੀਆਂ ਪੰਜ ਫ਼ਿਲਮਾਂ 'ਚ ਜਗ੍ਹਾ ਬਣਾਈ ਸੀ।


ਫ਼ਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਤੇ ਆਲੀਆ ਭੱਟ ਮੁੱਖ ਭੂਮਿਕਾਵਾਂ 'ਚ ਸੀ।