ਚੰਡੀਗੜ੍ਹ: ਪਾਲੀਵੁੱਡ ਦੇ ਸਿੰਗਰ-ਐਕਟਰ ਰਵਿੰਦਰ ਗਰੇਵਾਲ ਦੀ ਫ਼ਿਲਮ ‘ਡੰਗਰ ਡਾਕਟਰ’ ਨੂੰ ਔਡੀਅੰਸ ਨੇ ਪਸੰਦ ਕੀਤਾ ਸੀ। ਹੁਣ ਇੱਕ ਵਾਰ ਫੇਰ ਇਹ ਮਲਟੀਟੈਲੇਂਟਡ ਆਰਟਿਸਟ ਸਕਰੀਨ ‘ਤੇ ਛਾਉਣ ਲਈ ਤਿਆਰ ਹੈ। ਜੀ ਹਾਂ, ਖ਼ਬਰ ਹੈ ਕਿ ਰਵਿੰਦਰ ਗਰੇਵਾਲ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਮੁੰਡਾ ਸਰਦਾਰਾਂ ਦਾ’ ਲੈ ਕੇ ਆ ਰਹੇ ਹਨ।   ਫ਼ਿਲਮ ਦੀ ਸਕ੍ਰਿਪਟ ਤੇਜ ਸੰਧੂ ਨੇ ਲਿਖੀ ਹੈ ਤੇ ਤੇਜ ਹੀ ਫ਼ਿਲਮ ਦਾ ਡਾਇਰੈਕਸ਼ਨ ਵੀ ਕਰਨਗੇ। ਜਦੋਂਕਿ ਫ਼ਿਲਮ ਦਾ ਪ੍ਰੋਡਕਸ਼ਨ ਆਰਬੀਵੀ ਸਟੂਡੀਓ ਤੇ ਅਮਰਜਯੋਤੀ ਸਟੂਡੀਓ ਵੱਲੋਂ ਕੀਤਾ ਜਰ ਰਿਹਾ ਹੈ।
ਇਸ ਫਿਲ਼ਮ ‘ਚ ਰਵਿੰਦਰ ਗਰੇਵਾਲ ਤੋਂ ਇਲਾਵਾ, ਗੁੱਗੂ ਗਿੱਲ, ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਗੁਰਮੀਤ ਸਿੰਘ, ਪ੍ਰਭ ਗਰੇਵਾਲ, ਅਨੀਤਾ ਮੀਤ, ਪ੍ਰਿੰਸ ਕੇਜੇ ਸਿੰਘ, ਹਰਿੰਦਰ ਭੁੱਲਰ, ਅਮਰਿੰਦਰ ਬਿਲਿੰਗ, ਪ੍ਰਮੋਦ ਪਾਬਾ, ਸਪਨ ਸੰਧੂ, ਨਰਿੰਦਰ ਨੀਨਾ ਤੇ ਗੁਰਕੀਰਤ ਸੰਧੂ ਇਸ ਫ਼ਿਲਮ ‘ਚ ਨਜਰ ਆਉਣਗੇ। ਸੁਹਾਸ ਰਾਓ ਤੇ ਸਤਵੰਤ ਬਲ ਨੂੰ ਫ਼ਿਲਮ ਦਾ DOP ਤੇ ਐਕਸ਼ਨ ਡਾਇਰੈਕਟਰ ਬਣਾਇਆ ਗਿਆ ਹੈ। ਐਸਡੀ ਕਾਲਜ ਬਨੂੜ ਦੇ ਨਜ਼ਦੀਕ ਖਾਲੂਰ ਪਿੰਡ ਵਿੱਚ 23 ਜੁਲਾਈ ਨੂੰ ਫ਼ਿਲਮ ਦਾ ਮਹੂਰਤ ਸ਼ਾਟ ਲਇਆ ਗਿਆ। ਫਿਲਮਾਂ ਦੇ ਸੈੱਟ ਤੋਂ ਕੁਝ ਤਸਵੀਰਾਂ ਤੁਸੀਂ ਵੀ ਦੇਖੋ!