ਚੰਡੀਗੜ੍ਹ: ਬਾਲੀਵੁੱਡ ਸਟਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ। ਸਟਾਰ ਜੋੜੇ ਨੇ ਅਗਲੇ ਮਹੀਨੇ ਯਾਨੀ 14 ਤੇ 15 ਨਵੰਬਰ ਨੂੰ ਆਪਣੇ ਵਿਆਹ ਦੇ ਸਮਾਗਮ ਰੱਖੇ ਹਨ। ਦੀਪਿਕਾ ਤੇ ਰਣਵੀਰ ਦੋਵਾਂ ਜਣਿਆਂ ਨੇ ਵਿਆਹ ਦਾ ਕਾਰਡ ਟਵੀਟ ਕੀਤਾ।

ਜ਼ਿਕਰਯੋਗ ਹੈ ਕਿ ਦੋਵਾਂ ਦੇ ਵਿਆਹ ਦੀਆਂ ਅਟਕਲਾਂ ਬੜੇ ਚਿਰ ਤੋਂ ਲਾਈਆਂ ਜਾ ਰਹੀਆਂ ਸਨ, ਪਰ ਹੁਣ ਦੋਵਾਂ ਦੇ ਐਲਾਨ ਨੇ ਰੋਕ ਲੱਗ ਗਈ ਹੈ। ਦੀਪਿਕਾ ਤੇ ਰਣਵੀਰ ਵਿਦੇਸ਼ 'ਚ ਸ਼ਾਦੀ ਕਰਵਾ ਸਕਦੇ ਹਨ। ਖ਼ਬਰਾਂ ਹਨ ਕਿ ਇਟਲੀ ਵਿੱਚ ਇਸ ਜੋੜੇ ਦੇ ਵਿਆਹ ਸਮਾਗਮ ਹੋਣਗੇ।

ਵੇਖੋ ਰਣਵੀਰ-ਦੀਪਿਕਾ ਵੱਲੋਂ ਟਵੀਟ ਕੀਤਾ ਆਪਣੇ ਵਿਆਹ ਦਾ ਕਾਰਡ-