ਮੁੰਬਈ: ਐਕਟਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਬੈੱਲ ਬੋਟਮ' ਦੇ ਕਾਸਟਿੰਗ ਡਾਇਰੈਕਟਰ ਆਯੁਸ਼ ਤਿਵਾੜੀ ਅਤੇ ਉਸ ਦੇ ਰੂਮ ਮੇਟ ਰਾਕੇਸ਼ ਸ਼ਰਮਾ ਵਿਰੁੱਧ ਆਈਪੀਸੀ ਦੀ ਧਾਰਾ 376 ਤਹਿਤ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ।



ਵਿਆਹ ਦਾ ਬਹਾਨਾ ਬਣਾ ਕੇ ਬਲਾਤਕਾਰ ਦਾ ਇਲਜ਼ਾਮ

ਪੀੜਤਾ ਅਦਾਕਾਰਾ ਵਜੋਂ ਕੰਮ ਕਰਦੀ ਹੈ ਜਿਸਨੇ ਕਈ ਫਿਲਮਾਂ ਅਤੇ ਓਟੀਟੀ ਵੈਬਸਾਈਟਾਂ ਵਿੱਚ ਕੰਮ ਕੀਤਾ ਹੈ ਪੀੜਤ ਲੜਕੀ ਦਾ ਇਲਜ਼ਾਮ ਹੈ ਕਿ ਆਯੁਸ਼ ਨੇ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਕਾਫ਼ੀ ਸਮੇਂ ਤੋਂ ਬਲਾਤਕਾਰ ਕੀਤਾ। ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਨੇ ਇਸ ਦੀ ਸ਼ਿਕਾਈਤ ਜਦੋਂ ਉਸ ਦੇ ਦੋਸਤ ਰਾਕੇਸ਼ ਨੂੰ ਕੀਤੀ ਤਾਂ ਉਸ ਨੇ ਵੀ ਬਲਾਤਕਾਰ ਕੀਤਾ।

ਦੱਸ ਦਈਏ ਕਿ ਅਕਸ਼ੇ ਨੇ ਫਿਲਮ ਦੀ ਸ਼ੂਟਿੰਗ ਲੌਕਡਾਉਨ ਵਿੱਚ ਕੀਤੀ ਗਈ ਸੀ ਅਤੇ ਇਸਦੀ ਸ਼ੂਟਿੰਗ ਡੇਢ ਮਹੀਨੇ ਦੇ ਅੰਦਰ ਪੂਰੀ ਹੋ ਗਈ ਸੀ। ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। ਅਕਸ਼ੇ ਕੁਮਾਰ ਸਟਾਰਰ ਇਹ ਇੱਕ ਸਪਾਈ ਫਿਲਮ ਹੈ। ਇਸ ਦੀ ਕਹਾਣੀ 80 ਦੇ ਦਹਾਕੇ ਦੀ ਹੈ। ਫਿਲਮ ਵਿੱਚ ਅਕਸ਼ੇ ਸੀਕ੍ਰੇਟ ਏਜੰਟ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904