Ratan Tata Death: ਰਤਨ ਟਾਟਾ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਜਿੱਥੇ ਪੂਰਾ ਦੇਸ਼ ਦੁਰਗਾ ਪੂਜਾ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਹੀ ਅਸੀਂ 86 ਸਾਲ ਦੀ ਉਮਰ ਵਿੱਚ ਮਾਂ ਦੁਰਗਾ ਦੇ ਸ਼ੇਰ ਸ਼੍ਰੀ ਰਤਨ ਟਾਟਾ ਨੂੰ ਵੀ ਗਵਾ ਚੁੱਕੇ ਹਾਂ, ਉਨ੍ਹਾਂ ਦੇ ਕੰਮ ਕਰਕੇ ਅਤੇ ਬਦਲਾਅ ਲਿਆਉਣ ਲਈ ਰਤਨ ਟਾਟਾ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਜਿੱਥੇ ਉਨ੍ਹਾਂ ਦੇ ਦੇਹਾਂਤ 'ਤੇ ਪੂਰਾ ਦੇਸ਼ ਸੋਗ ਮਨਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦੀ ਪੁਰਾਣੀ ਦੋਸਤ ਅਤੇ ਐਕਸ ਗਰਲਫਰੈਂਡ ਸਿਮੀ ਗਰੇਵਾਲ ਵੀ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਨ। ਦਿੱਗਜ ਅਦਾਕਾਰਾ ਨੇ ਰਤਨ ਟਾਟਾ ਲਈ ਇੱਕ ਰੁਲਾ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।


ਇਹ ਵੀ ਪੜ੍ਹੋ: 1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ



ਜਿਵੇਂ ਹੀ ਰਤਨ ਟਾਟਾ ਦੇ ਦੇਹਾਂਤ ਦੀ ਹੈਰਾਨ ਕਰਨ ਵਾਲੀ ਖਬਰ ਆਈ ਤਾਂ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਲੋਕਾਂ ਦੀ ਭੀੜ ਲੱਗ ਗਈ। ਸਿਮੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਰਤਨ ਟਾਟਾ ਲਈ ਇਕ ਨੋਟ ਵੀ ਲਿਖਿਆ। ਜਿਸ ਦੇ ਨਾਲ ਉਨ੍ਹਾਂ ਦਾ ਗਹਿਰਾ ਇਤਿਹਾਸ ਰਿਹਾ ਹੈ। ਉਨ੍ਹਾਂ ਨੂੰ ਅੰਤਿਮ 'ਵਿਦਾਈ' ਦਿੰਦਿਆਂ ਹੋਇਆਂ ਲਿਖਿਆ, "ਵੇ ਕਹਿਤੇ ਹੈ ਕਿ ਤੁਮ ਚਲੇ ਗਏ... ਤੁਮਹਾਰਾ ਨੁਕਸਾਨ ਸਹਿਨ ਕਰਨਾ ਬਹੁਤ ਮੁਸ਼ਕਲ ਹੈ... ਬਹੁਤ ਮੁਸ਼ਕਲ... ਅਲਵਿਦਾ ਮੇਰੇ ਦੋਸਤ... ਰਤਨ ਟਾਟਾ।"






2011 ਵਿੱਚ ਟਾਈਮਜ਼ ਆਫ਼ ਇੰਡੀਆ ਨਾਲ ਇੱਕ ਇੰਟਰਵਿਊ ਵਿੱਚ ਸਿਮੀ ਨੂੰ ਰਤਨ ਟਾਟਾ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਸਿਮੀ ਨੇ ਮੰਨਿਆ ਕਿ ਉਹ ਅਤੇ ਰਤਨ ਟਾਟਾ ਦਾ ਇਕ ਹਿਸਟਰੀ ਸ਼ੇਅਰ ਕਰਦੇ ਹਨ, ਰਤਨ ਅਤੇ ਮੈਂ ਬਹੁਤ ਪਿੱਛੇ ਚਲੇ ਗਏ ਹਾਂ, ਉਨ੍ਹਾਂ ਨੇ ਰਤਨ  ਦੀ ਤਾਰੀਫ ਕਰਦਿਆਂ ਹੋਇਆਂ ਕਿਹਾ ਸੀ,  ਉਹ ਪਰਫੈਕਟ ਹਨ, "ਉਨ੍ਹਾਂ ਵਿੱਚ ਹਿਊਮਰ ਦੀ ਚੰਗੀ ਸੈਂਸ ਹੈ, ਉਹ ਵਿਨਮਰ ਹਨ ਅਤੇ ਪਰਫੈਕਟ ਜੈਨਟਲਮੈਨ ਹਨ। ਪੈਸਾ ਕਦੇ ਵੀ ਉਨ੍ਹਾਂ ਦੀ ਡਰਾਈਵਿੰਗ ਫੋਰਸ ਨਹੀਂ ਰਿਹਾ ਹੈ। ਉਹ ਭਾਰਤ ਵਿੱਚ ਇੰਨੇ ਰਿਲੈਕਸ ਨਹੀਂ ਹਨ, ਜਿੰਨੇ ਉਹ ਵਿਦੇਸ਼ ਵਿੱਚ ਹਨ।"


ਇਹ ਵੀ ਪੜ੍ਹੋ: Tata Motors, ਜੈਗੂਆਰ, ਲੈਂਡ ਰੋਵਰ ਦੀ ਸਫਲਤਾ ਦੇ ਪਿੱਛੇ ਸੀ ਰਤਨ ਟਾਟਾ ਦਾ ਹੱਥ, ਆਟੋਮੋਟਿਵ ਹਾਲ ਆਫ ਫੇਮ 'ਚ ਸ਼ਾਮਲ