ਸੋਸ਼ਲ ਮੀਡੀਆ 'ਤੇ ਥੋੜ੍ਹਾ ਸੰਭਲ ਕੇ ਜਨਾਬ!
ਏਬੀਪੀ ਸਾਂਝਾ | 02 Feb 2018 05:25 PM (IST)
ਨਵੀਂ ਦਿੱਲੀ: ਸ਼ਿਬਾਨੀ ਕਸ਼ਿਅਪ ਦੇ ਗੀਤ "ਵਾਨਾ ਬੀ ਫਰੀ" ਦੀ ਅਦਾਕਾਰਾ ਰਿੱਚਾ ਚੱਢਾ ਦਾ ਕਹਿਣਾ ਹੈ ਕਿ ਜੇਕਰ ਸੋਸ਼ਲ ਮੀਡੀਆ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਤਾਂ ਇਹ ਇੱਕ ਵਰਦਾਨ ਹੈ। "ਵਾਨਾ ਬੀ ਫਰੀ" ਵਿੱਚ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣ ਲਈ ਬੇਨਤੀ ਕੀਤੀ ਗਈ ਹੈ। ਰਿੱਚਾ ਚੱਢਾ ਨੇ ਇਸ ਗੀਤ ਬਾਰੇ ਕਿਹਾ ਕਿ ਤੁਹਾਨੂੰ ਖੁਦ ਨੂੰ ਸੋਸ਼ਲ ਮੀਡੀਆ ਤੋਂ ਬਚਣ ਦੀ ਲੋੜ ਨਹੀਂ। ਤੁਸੀਂ ਇਸ ਦੀ ਵਰਤੋਂ ਕਰਦੇ ਰਹੋ, ਸੋਸ਼ਲ ਮੀਡੀਆ ਦਾ ਜੇਕਰ ਤੁਸੀਂ ਜ਼ਿੰਮੇਦਾਰੀ ਨਾਲ ਇਸਤਮਾਲ ਕਰਦੇ ਹੋ ਤਾਂ ਇਹ ਇੱਕ ਵਰਦਾਨ ਦੀ ਤਰ੍ਹਾਂ ਹੈ। 'ਵਾਨਾ ਬੀ ਫਰੀ' ਜੀ ਮਿਊਜ਼ਿਕ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਰਾਜੀਵ ਰੋਡਾ ਤੇ ਸ਼ਿਬਾਨੀ ਕਸ਼ਿਅਪ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਰਿੱਚਾ ਚੱਢਾ 'ਤੇ ਫਿਲਮਾਇਆ ਗਿਆ ਹੈ। ਰਿੱਚਾ ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟ੍ਰੋਲਜ਼ ਤੋਂ ਕੋਈ ਦਿੱਕਤ ਨਹੀਂ ਹੁੰਦੀ। ਉਹ ਇਸ ਦੀ ਪ੍ਰਵਾਹ ਨਹੀਂ ਕਰਦੀ, ਫੁਕਰੇ ਰਿਟਰਨਸ ਵਿੱਚ ਨਜ਼ਰ ਆ ਚੁੱਕੀ ਰਿੱਚਾ "ਦਾਸ ਦੇਵ", "ਲਵ ਸੋਨੀਆ", "ਕੈਬਰੇ" ਤੇ "ਧੂਮਕੇਤੁ" ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਵੇਗੀ।