ਨਵੀਂ ਦਿੱਲੀ: 'ਦਿਲ ਚੋਰੀ' ਤੇ 'ਛੋਟੇ ਛੋਟੇ ਪੈਗ ਮਾਰ' ਵਰਗੇ ਗੀਤਾਂ ਨਾਲ ਛਾਏ ਰੈਪਰ ਹਨੀ ਸਿੰਘ ਨੇ ਕਿਹਾ ਕਿ ਰੀਮਿਕਸ ਬਣਾਉਣ ਦਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਹਨੀ ਨੇ ਕਿਹਾ, "ਮੈਂ ਜਦੋਂ ਵੀ ਕਿਸੇ ਗੀਤ ਦਾ ਕੋਈ ਰਿਮੇਕ ਕਰਦਾ ਹਾਂ ਤਾਂ ਮੈਂ ਹੂਕ ਲਾਈਨ ਤੇ ਪੁਰਾਣੇ ਗੀਤਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਇਹ ਪੁਰਾਣੇ ਗੀਤ ਨਾਲ ਮੇਲ ਖਾਵੇ। ਇਹ ਪੁਰਾਣੇ ਅਨੁਭਵ ਨਾਲ ਇੱਕ ਨਵੇਂ ਗੀਤ ਦੀ ਤਰਾਂ ਦਿਖਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਰਿਮੇਕ ਠੀਕ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਮੂਲ ਕਲਾਕਾਰਾਂ ਨੂੰ ਬੇਕਾਰ ਨਾ ਦੱਸ ਸਕੀਏ।"


'ਸਨੀ ਸਨੀ', 'ਬਲਿਊ ਆਈਜ਼' ਤੇ 'ਬ੍ਰਾਉਨ ਰੰਗ' ਵਰਗੇ ਗੀਤ ਦੇ ਚੁੱਕੇ ਰੈਪਰ ਨੇ ਕਿਹਾ ਕਿ ਹਿੰਦੀ ਫ਼ਿਲਮ ਉਦਯੋਗ ਵਿੱਚ ਹੁਣ ਬਹੁਤ ਵਧੀਆ ਕਲਾਕਾਰ ਹਨ। ਸਾਰੇ ਚੰਗਾ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਨਵੇਂ ਲੋਕ ਮਜ਼ੇਦਾਰ ਹਨ ਤੇ ਸਾਨੂੰ ਚੰਗੇ ਸੰਗੀਤ ਅਤੇ ਗੀਤ ਸੁਣਨ ਨੂੰ ਮਿਲ ਰਹੇ ਹਨ।

ਉਨ੍ਹਾਂ ਨੇ ਸੋਨੂ ਕੇ ਟੀਟੂ ਕੀ ਸਵੀਟੀ ਲਈ ਦਿਲ ਚੋਰੀ ਗੀਤ ਤੇ ਹੰਸ ਰਾਜ ਹੰਸ ਦੇ ਨਾਲ ਕੰਮ ਕਰਨ ਨੂੰ ਲੈ ਕੇ ਕਿਹਾ ਕਿ ਮੈਂ ਬਚਪਨ ਤੋਂ ਉਨ੍ਹਾਂ ਦੇ ਗੀਤ ਸੁਣਦਾ ਆਇਆ ਹਾਂ। ਦਿਲ ਚੋਰੀ ਮਜ਼ੇਦਾਰ ਗੀਤ ਹੈ।