RRR On OTT: SS ਰਾਜਾਮੌਲੀ ਦੀ ਫਿਲਮ RRR ਦੁਨੀਆ ਭਰ ਦੇ ਸਿਨੇਮਾਘਰਾਂ 'ਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਤੁਹਾਡੀ ਹੋਮ ਸਕ੍ਰੀਨ 'ਤੇ ਦਸਤਕ ਦੇਣ ਜਾ ਰਹੀ ਹੈ। SS ਰਾਜਾਮੌਲੀ ਦੀ ਬਲਾਕਬਸਟਰ 'RRR' OTT ਪਲੇਟਫਾਰਮ - ZEE5 'ਤੇ 20 ਮਈ ਨੂੰ ਰਿਲੀਜ਼ ਹੋ ਰਹੀ ਹੈ, ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ। ਇਸ ਦੀ ਜਾਣਕਾਰੀ G5 ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਸਾਂਝੀ ਕੀਤੀ।

Continues below advertisement






ਐਸ.ਐਸ. ਰਾਜਾਮੌਲੀ ਨਿਰਦੇਸ਼ਤ 25 ਮਾਰਚ ਨੂੰ ਰਿਲੀਜ਼ ਹੋਈ ਇਹ ਫਿਲਮ ਵਿਸ਼ਵਵਿਆਪੀ ਰਿਲੀਜ਼ ਦੇ 16 ਦਿਨਾਂ ਦੇ ਅੰਦਰ 1,000 ਕਰੋੜ ਦੇ ਕਲੱਬ ਵਿੱਚ ਦਾਖਲ ਹੋ ਗਈ। ਫਿਲਮ ਮਾਹਿਰਾਂ ਮੁਤਾਬਕ ਇਹ ਹੁਣ ਤੱਕ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ।


ਦੱਸ ਦਈਏ ਕਿ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ, 'ਆਰਆਰਆਰ' ਉਪਰੋਕਤ ਦੋ ਭਾਰਤੀ ਆਜ਼ਾਦੀ ਘੁਲਾਟੀਆਂ - ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ 'ਤੇ ਆਧਾਰਿਤ ਇੱਕ ਕਾਲਪਨਿਕ ਪੀਰੀਅਡ ਡਰਾਮਾ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਨੇ ਇਸ ਨੂੰ ਕਾਫੀ ਪਿਆਰ ਦਿੱਤਾ। ਫਿਲਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੇ ਅਵਿਸ਼ਵਾਸ਼ਯੋਗ ਸਿਨੇਮੈਟਿਕ ਪੈਮਾਨੇ, ਐਕਸ਼ਨ ਅਤੇ ਡਰਾਮੇ ਲਈ ਦੁਨੀਆ ਭਰ ਤੋਂ ਸ਼ਲਾਘਾ ਹਾਸਲ ਕੀਤੀ।


ਇਸ ਫਿਲਮ 'ਚ ਆਲੀਆ ਭੱਟ ਅਤੇ ਅਜੈ ਦੇਵਗਨ ਵੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ।


ਇਹ ਵੀ ਪੜ੍ਹੋ: ਸਰਹਿੰਦ ਫੀਡਰ ਦਾ ਤਕਰੀਬਨ 250 ਫੁੱਟ ਪਾੜ ਮੁਰੰਮਤ ਕਰ ਇੱਕ ਹਫਤੇ ਵਿਚ ਪਾਣੀ ਕੀਤਾ ਜਾਵੇਗਾ ਚਾਲੂ - ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ