Sohail Khan and Seema Khan Divorce: ਬਾਲੀਵੁੱਡ ਅਦਾਕਾਰ ਸੋਹੇਲ ਖਾਨ ਅਤੇ ਸੀਮਾ ਖਾਨ ਤਲਾਕ ਲੈਣ ਜਾ ਰਹੇ ਹਨ। ਵਿਆਹ ਦੇ 24 ਸਾਲ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸੋਹੇਲ ਖਾਨ ਤੇ ਸੀਮਾ ਖਾਨ ਨੂੰ ਅੱਜ ਫੈਮਿਲੀ ਕੋਰਟ ਦੇ ਬਾਹਰ ਦੇਖਿਆ ਗਿਆ। ਉਸ ਦੀਆਂ ਫੈਮਿਲੀ ਕੋਰਟ ਦੇ ਬਾਹਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

 ਫੈਮਿਲੀ ਕੋਰਟ ਦੇ ਇੱਕ ਸੂਤਰ ਨੇ ਦੱਸਿਆ ਕਿ ਸੋਹੇਲ ਖਾਨ ਤੇ ਸੀਮਾ ਖਾਨ ਅੱਜ ਅਦਾਲਤ ਵਿੱਚ ਮੌਜੂਦ ਸਨ। ਦੋਵਾਂ ਨੇ ਤਲਾਕ ਦਾਇਰ ਕਰ ਦਿੱਤਾ ਹੈ। ਇਸ ਦੌਰਾਨ ਦੋਵੇਂ ਦੋਸਤ ਲੱਗ ਰਹੇ ਸਨ। ਫੈਮਿਲੀ ਕੋਰਟ 'ਚ ਤਲਾਕ ਦਾਇਰ ਕਰਨ ਤੋਂ ਬਾਅਦ ਦੋਵੇਂ ਆਪਣੀ-ਆਪਣੀ ਕਾਰ 'ਚ ਘਰ ਲਈ ਰਵਾਨਾ ਹੋ ਗਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਹੇਲ ਖਾਨ ਸਿਕਾਊਟੀ ਨਾਲ ਘਿਰੇ ਨਜ਼ਰ ਆਏ।

ਦੱਸ ਦੇਈਏ ਕਿ ਸੋਹੇਲ ਖਾਨ ਤੇ ਸੀਮਾ ਖਾਨ ਸਾਲ 1998 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਦੋ ਬੱਚੇ ਨਿਰਵਾਣ ਅਤੇ ਯੋਹਾਨ ਹਨ। ਖਬਰਾਂ ਮੁਤਾਬਕ ਸਾਲ 2017 'ਚ ਸੋਹੇਲ ਤੇ ਸੀਮਾ ਦੇ ਵੱਖ ਹੋਣ ਦੀ ਜਾਣਕਾਰੀ ਆਈ ਸੀ। ਸ਼ੋਅ 'ਦ ਫੈਬੂਲਸ ਲਾਈਫਜ਼ ਆਫ ਬਾਲੀਵੁੱਡ ਵਾਈਵਜ਼' 'ਚ ਦਿਖਾਇਆ ਗਿਆ ਸੀ ਕਿ ਸੋਹੇਲ ਤੇ ਸੀਮਾ ਵੱਖ-ਵੱਖ ਰਹਿੰਦੇ ਹਨ ਅਤੇ ਬੱਚੇ ਦੋਵਾਂ ਦੇ ਨਾਲ ਰਹਿੰਦੇ ਹਨ। ਇਸ ਸ਼ੋਅ ਤੋਂ ਸਾਫ਼ ਹੋ ਗਿਆ ਸੀ ਕਿ ਸੀਮਾ ਤੇ ਸੋਹੇਲ ਵੱਖ-ਵੱਖ ਰਹਿੰਦੇ ਹਨ।