ਮੁੰਬਈ: ਸੈਫ ਅਲੀ ਖਾਨ ਜਲਦ ਹੀ ਫਿਲਮ 'ਫਿਲਮੀਸਤਾਨ' ਫੇਮ ਡਾਇਰੈਕਟਰ ਨਿਤਿਨ ਕੱਕੜ ਦੀ ਫਿਲਮ 'ਚ ਨਜ਼ਰ ਆ ਸਕਦੇ ਹਨ। ਜੇਕਰ ਇਹ ਫਿਲਮ ਫਾਈਨਲ ਹੁੰਦੀ ਹੈ ਤਾਂ ਪਹਿਲੀ ਵਾਰ ਸੈਫ ਤੇ ਉਨ੍ਹਾਂ ਦੀ ਧੀ ਸਾਰਾ ਇਕੱਠੇ ਕਿਸੇ ਫਿਲਮ 'ਚ ਨਜ਼ਰ ਆਉਣਗੇ। ਤਾਜ਼ਾ ਇੰਟਰਵਿਊ 'ਚ ਸੈਫ ਨੇ ਦੱਸਿਆ ਕਿ ਉਨ੍ਹਾਂ ਦੀ ਨਿਤਿਨ ਨਾਲ ਫਿਲਮ 'ਤੇ ਗੱਲ ਹੋਈ ਹੈ। ਸਕ੍ਰਿਪਟ ਚੰਗੀ ਹੈ ਪਰ ਅਜੇ ਇਸ ਫਿਲਮ ਨੂੰ ਫਾਈਨਲ ਨਹੀਂ ਕੀਤਾ।


ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਕਹਾਣੀ ਪਿਓ-ਧੀ ਦੇ ਰਿਸ਼ਤੇ ਦੁਆਲੇ ਘੁੰਮਦੀ ਹੈ। ਇਹ ਇੱਕ ਕਾਮੇਡੀ ਫਿਲਮ ਹੋਵੇਗੀ ਜੋ ਦਰਸ਼ਕਾਂ ਨੂੰ ਸੋਸ਼ਲ ਮੈਸੇਜ ਵੀ ਦੇਵੇਗੀ। ਇਸ ਫਿਲਮ ਨੂੰ ਜਯ ਸ਼ੇਵਾਰਮਾਨੀ ਪ੍ਰੋਡਿਊਸ ਕਰਨਗੇ। ਜੇਕਰ ਇਹ ਫਿਲਮ ਫਾਈਨਲ ਹੁੰਦੀ ਹੈ ਤਾਂ 47 ਸਾਲਾ ਪਿਤਾ ਤੇ 24 ਸਾਲਾ ਧੀ ਸਾਰਾ ਦੀ ਇਕੱਠਿਆਂ ਪਹਿਲੀ ਫਿਲਮ ਹੋਵੇਗੀ।


ਸਾਰਾ ਇਨ੍ਹੀਂ ਦਿਨੀ ਦੋ ਫਿਲਮਾਂ 'ਚ ਵਿਅਸਤ ਹੈ। ਉਨ੍ਹਾਂ ਦੀ ਡੈਬਿਊ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਜੋ 30 ਨਵੰਬਰ ਨੂੰ ਰਿਲੀਜ਼ ਹੋਵੇਗੀ ਤੇ ਦੂਜੀ ਫਿਲਮ ਰੋਹਿਤ ਸ਼ੈਟੀ ਦੀ 'ਸਿੰਬਾ'। ਇਸ 'ਚ ਰਣਵੀਰ ਸਿੰਘ ਸਾਰਾ ਦੇ ਹੀਰੋ ਹੋਣਗੇ। ਇਸ ਫਿਲਮ ਦੀ ਸ਼ੂਟਿੰਗ ਹੈਦਰਾਬਾਦ 'ਚ ਚੱਲ ਰਹੀ ਹੈ। ਇਹ ਫਿਲਮ 28 ਦਸੰਬਰ, 2018 ਨੂੰ ਰਿਲੀਜ਼ ਹੋਵੇਗੀ।


ਜ਼ਿਕਰਯੋਗ ਹੈ ਕਿ ਸਾਰਾ ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਧੀ ਹੈ। ਅਮ੍ਰਿਤਾ ਸੈਫ ਦੀ ਪਹਿਲੀ ਪਤਨੀ ਹੈ ਜਿਸਨੂੰ ਤਲਾਕ ਦੇਕੇ ਸੈਫ ਨੇ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਸੀ।