ਸ਼ਾਹਿਦ ਕਰੀਨਾ ਲੱਗੇ ਇੱਕ-ਦੂਜੇ ਦੇ ਗਲੇ
ਏਬੀਪੀ ਸਾਂਝਾ | 13 Nov 2016 03:06 PM (IST)
ਮੁੰਬਈ: ਐਕਸ ਲਵ ਬਰਡਜ਼ ਸ਼ਾਹਿਦ ਕਪੂਰ ਤੇ ਕਰੀਨਾ ਹਾਲ ਹੀ ਵਿੱਚ ਲਕਸ ਰੋਜ਼ ਐਵਾਰਡਜ਼ ਮੌਕੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ। ਅਕਸਰ ਇਹ ਦੋਵੇਂ ਅਜਿਹੇ ਮੌਕਿਆਂ 'ਤੇ ਇੱਕ-ਦੂਜੇ ਤੋਂ ਦੂਰ ਹੀ ਰਹਿੰਦੇ ਹਨ ਪਰ ਇਸ ਵਾਰ ਖਬਰ ਹੈ ਕਿ ਦੋਹਾਂ ਨੇ ਬਿਲਕੁਲ ਉਲਟ ਕੀਤਾ। ਇੱਕ-ਦੂਜੇ ਤੋਂ ਦੂਰ ਭੱਜਣ ਦੇ ਬਜਾਏ ਸ਼ਾਹਿਦ ਤੇ ਕਰੀਨਾ ਇੱਕ-ਦੂਜੇ ਦੇ ਗਲੇ ਮਿਲੇ। ਕਰੀਨਾ ਨੇ ਸ਼ਾਹਿਦ ਨੂੰ ਪਿਓ ਬਣਨ ਦੀਆਂ ਮੁਬਾਰਕਾਂ ਦਿੱਤੀਆਂ। ਦੂਜੇ ਪਾਸੇ ਗਰਭਵਤੀ ਕਰੀਨਾ ਨੂੰ ਵੀ ਗਲੇ ਲੱਗ ਸ਼ਾਹਿਦ ਨੇ ਗੁੱਡ ਲੱਕ ਕਿਹਾ। ਇਹ ਉਸ ਸਮੇਂ ਹੋਇਆ ਜਦ ਦੋਵੇਂ ਬੈਕਸਟੇਜ ਸਨ। ਇਸ ਤੋਂ ਪਹਿਲਾਂ ਇਹ ਦੋਵੇਂ ਫਿਲਮ 'ਉੜਤਾ ਪੰਜਾਬ' ਦੀ ਪ੍ਰੈੱਸ ਕਾਨਫਰੰਸ ਲਈ ਇਕੱਠਾ ਹੋਏ ਸਨ। ਦੋਹਾਂ ਨੇ ਇੱਕ-ਦੂਜੇ ਨੂੰ ਕਾਫੀ ਸਮੇਂ ਤੱਕ ਡੇਟ ਕੀਤਾ ਸੀ।