ਸੈਫ ਨਾਲ ਬਦਲਿਆ ਜਾਵੇਗਾ ਫਵਾਦ ਦਾ ਚਿਹਰਾ
ਏਬੀਪੀ ਸਾਂਝਾ | 11 Oct 2016 02:55 PM (IST)
ਫਵਾਦ ਖਾਨ ਦੇ ਫੈਨਸ ਲਈ ਬੁਰੀ ਖਬਰ ਹੈ। ਸੁਣਨ ਵਿੱਚ ਆਇਆ ਹੈ ਕਿ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਹੁਣ ਫਵਾਦ ਦੀ ਥਾਂ ਸੈਫ ਨਜ਼ਰ ਆਉਣਗੇ। ਕਿਉਂਕਿ ਪਾਕਿਸਤਾਨੀ ਅਦਾਕਾਰਾਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ, ਇਸ ਲਈ ਨਿਰਦੇਸ਼ਕ ਕਰਨ ਜੌਹਰ ਨੇ ਇਹ ਫੈਸਲਾ ਲਿਆ ਹੈ। ਕਰਨ ਫਵਾਦ ਦੇ ਚਿਹਰੇ ਨੂੰ ਸੈਫ ਨਾਲ ਬਦਲਣ ਦੀ ਸੋਚ ਰਹੇ ਹਨ। ਇਹ ਕਰਨਾ ਸੌਖਾ ਨਹੀਂ ਹੋਵੇਗਾ, ਕਿਉਂਕਿ ਰਿਲੀਜ਼ ਵਿੱਚ ਹੁਣ ਸਿਰਫ ਤਿੰਨ ਹਫਤੇ ਬਾਕੀ ਹਨ। ਕਰਨ ਨੂੰ ਡਰ ਹੈ ਕਿ ਜੇਕਰ ਉਹਨਾਂ ਨੇ ਛੇਤੀ ਕੁਝ ਨਹੀਂ ਕੀਤਾ ਤਾਂ ਉਹਨਾਂ ਦੀ ਫਿਲਮ ਕਿਤੇ ਅਟਕ ਨਾ ਜਾਵੇ। ਭਾਰਤ-ਪਾਕਿ ਤਣਾਅ ਕਰਕੇ ਕਰਨ ਇੱਕ ਹੋਰ ਮੁਸੀਬਤ ਵਿੱਚ ਵੀ ਫਸ ਗਏ ਹਨ। ਫਿਲਮ ਵਿੱਚ ਅਦਾਕਾਰਾ ਐਸ਼ਵਰਿਆ ਅਤੇ ਅਨੁਸ਼ਕਾ ਨੂੰ ਪਾਕਿਸਤਾਨੀ ਵਿਖਾਇਆ ਗਿਆ ਹੈ। ਜੇਕਰ ਕਰਨ ਹੁਣ ਉਸਨੂੰ ਬਦਲਦੇ ਹਨ, ਤਾਂ ਉਹਨਾਂ ਦੀ ਕਹਾਣੀ ਵੀ ਬਦਲ ਜਾਵੇਗੀ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।