ਮੁੰਬਈ: ਕਰੀਨਾ ਤੇ ਸੈਫ ਦੇ ਘਰ ਖੁਸ਼ਖਬਰੀ ਆਉਣ ਨੂੰ ਹੁਣ ਸਿਰਫ ਕੁਝ ਸਮਾਂ ਹੀ ਬਾਕੀ ਹੈ। ਇਸ ਨੂੰ ਲੈ ਕੇ ਸੈਫੀਨਾ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਵੀ ਬੇਹੱਦ ਉਤਸ਼ਾਹਿਤ ਹਨ। ਕਰੀਨਾ ਤੇ ਸੈਫ ਦੇ ਬੱਚੇ ਦਾ ਨਾਮ ਕੀ ਹੋਵੇਗਾ, ਇਹ ਵੀ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਬਣ ਗਿਆ ਹੈ।
ਇੱਕ ਟਾਕ ਸ਼ੋਅ ਦੌਰਾਨ ਕਰੀਨਾ ਨੇ ਇਸ ਬਾਰੇ ਦੱਸਿਆ ਵੀ। ਉਨ੍ਹਾਂ ਕਿਹਾ, ਸੈਫ ਇਤਿਹਾਸ ਨਾਲ ਜੁੜਿਆ ਬੰਦਾ ਹੈਅਤੇ ਮੈਂ ਵੀ ਆਪਣੇ ਬੱਚੇ ਲਈ ਇੱਕ ਟਰਡੀਸ਼ਨਲ ਓਲਡ ਸਕੂਲ ਨਾਮ ਰੱਖਣਾ ਚਾਹਵਾਂਗੀ।
ਇਹ ਕਹਿ ਕੇ ਤਾਂ ਕਰੀਨਾ ਨੇ ਐਕਸਾਈਟਮੈਂਟ ਹੋਰ ਵੀ ਵਧਾ ਦਿੱਤੀ ਹੈ, ਕਿਉਂ ?