ਪਰਿਣੀਤੀ ਚੋਪੜਾ ਕਰ ਰਹੀ ਹੈ ਸਾਇਨਾ ਨੇਹਵਾਲ ਨੇ ਬਾਇਓਪਿਕ, ਫਸਟ ਲੁੱਕ ਕੀਤੀ ਸ਼ੇਅਰ ਕਰ ਸਾਇਨਾ ਨੇ ਲਿਖਿਆ,,,
ਏਬੀਪੀ ਸਾਂਝਾ | 07 Nov 2020 05:34 PM (IST)
ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ ਵਿੱਚ ਐਕਟਰਸ ਪਰਿਣੀਤੀ ਚੋਪੜਾ ਦਾ ਲੁੱਕ ਸਾਹਮਣੇ ਆਇਆ ਹੈ।
ਮੁੰਬਈ: ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਬਾਇਓਪਿਕ (Saina Nehwal biopic) 'ਚ ਐਕਟਰਸ ਪਰਿਣੀਤੀ ਚੋਪੜਾ (Parineeti Chopra) ਦਾ ਲੁੱਕ ਸਾਹਮਣੇ ਆਇਆ ਹੈ। ਪਰਿਣੀਤੀ ਦੀ ਪਹਿਲੀ ਲੁੱਕ ਸਾਇਨਾ ਨੇਹਵਾਲ (Saina Nehwal) ਨੇ ਖੁਦ ਸ਼ੇਅਰ ਕੀਤੀ, ਉਸ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਖਿਆ- ਬਿਲਕੁਲ ਮੇਰੇ ਵਾਂਗ। ਪਰਿਣੀਤੀ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਸ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਇਸ ਵਾਇਰਲ ਫੋਟੋ 'ਚ ਅਭਿਨੇਤਰੀ ਦਾ ਕਲੌਜ਼ ਸ਼ਾਟ ਨਜ਼ਰ ਆ ਰਿਹਾ ਹੈ। ਅਤੇ ਉਸ ਦੇ ਵਾਲ ਵੀ ਕਾਫ਼ੀ ਛੋਟੇ ਦਿਖਾਈ ਦੇ ਰਹੇ ਹਨ। ਫੋਟੋ ਸ਼ੇਅਰ ਕਰਦੇ ਸਮੇਂ ਸਾਇਨਾ ਨੇਹਵਾਲ ਨੇ ਲਿਖਿਆ: "ਮਾਈ ਲੁੱਕ ਲਾਈਕ। ਇਸ ਫੋਟੋ ਵਿਚ ਪਰਿਣੀਤੀ, ਸਾਇਨਾ ਦੀ ਕਾਪੀ ਲੱਗ ਰਹੀ ਹੈ।" ਸਾਇਨਾ ਨੇਹਵਾਲ ਨੇ ਅੱਗੇ ਲਿਖਿਆ, ਪਰਿਣੀਤੀ ਚੋਪੜਾ ਤੁਸੀਂ ਬਹੁਤ ਪਿਆਰੀ ਲੱਗ ਰਹੇ ਹੋ। ਉਸਨੇ #sainamovie, #lookingforward ਅਤੇ #sainabiopicਹੈਸ਼ ਟੈਗ ਦੇ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਫਿਲਮ ਸ਼ਰਧਾ ਕਪੂਰ ਕਰ ਰਹੀ ਸੀ। ਇੰਨਾ ਹੀ ਨਹੀਂ, ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ। ਪਰ ਸ਼ਰਧਾ ਨੇ ਫਿਲਮ ਨੂੰ ਅੱਧ ਵਿਚਕਾਰ ਛੱਡ ਦਿੱਤਾ ਕਿਉਂਕਿ ਉਸ ਦੀ ਦੂਜੀ ਫਿਲਮ ਵੀ ਲਾਈਨ-ਅਪ ਸੀ। ਪਰਿਣੀਤੀ ਚੋਪੜਾ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਸਾਇਨਾ ਨੇਹਵਾਲ ਦੀ ਬਾਇਓਪਿਕ ਤੋਂ ਇਲਾਵਾ ਉਸ ਕੋਲ ਸੰਦੀਪ ਅਤੇ ਪਿੰਕੀ ਫਰਾਰ ਹੈ, ਨੇਟਫਲਿਕਸ ਦੀ ਦ ਗਰਲ ਆਨ ਟ੍ਰੇਨ ਵੀ ਹੈ। ਪਰਿਣੀਤੀ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2011 ਵਿੱਚ ਆਈ ਫਿਲਮ 'ਲੇਡੀਜ਼ vs ਰਿਕੀ ਬਹਿਲ' ਦੇ ਨਾਲ ਕੀਤੀ ਸੀ। ਗੋਲਮਾਲ ਅਗੇਨ, ਹੱਸੀ ਤੋ ਫੱਸੀ, ਇਸ਼ਾਕਜ਼ਾਦੇ, ਦਿਲ ਕਿਲ ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904