ਮੁੰਬਈ: ਸਲਮਾਨ ਖਾਨ ਤੇ ਯੂਲੀਆ ਵਾਂਤੂਰ ਸਿਰਫ ਚੰਗੇ ਦੋਸਤ ਹਨ। ਇਹ ਕਹਿਣਾ ਹੈ ਰੋਮਾਨੀਅਨ ਸੁੰਦਰੀ ਯੂਲੀਆ ਵਾਂਤੂਰ ਦਾ ਜਿਸ ਨੂੰ ਸਲਮਾਨ ਦੀ ਗਰਲਫਰੈਂਡ ਦੱਸਿਆ ਜਾਂਦਾ ਹੈ। ਇੱਕ ਇੰਟਰਵਿਊ ਦੌਰਾਨ ਯੂਲੀਆ ਨੇ ਦੱਸਿਆ, "ਮੈਂ ਤੇ ਸਲਮਾਨ ਚੰਗੇ ਦੋਸਤ ਹਾਂ। ਇਸ ਤੋਂ ਵੱਧ ਮੈਂ ਹੋਰ ਕੀ ਕਹਾਂ। ਉਹ ਸਲਮਾਨ ਹੀ ਹੈ ਜਿਸ ਕਰਕੇ ਮੈਂ ਇੱਥੇ ਆਈ ਤੇ ਭਾਰਤ ਵਿੱਚ ਰਹਿ ਰਹੀ ਹਾਂ।"
ਯੂਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਕਿੰਨਾ ਪਸੰਦ ਹੈ। ਉਨ੍ਹਾਂ ਕਿਹਾ, "ਮੈਨੂੰ ਭਾਰਤ ਦੇ ਕਲਚਰ ਨਾਲ ਕੋਈ ਪਰਾਬਲਮ ਨਹੀਂ। ਉਹ ਖਬਰ ਬਿਲਕੁਲ ਝੂਠ ਸੀ ਜਿਸ ਵਿੱਚ ਇਹ ਕਿਹਾ ਗਿਆ। ਮੈਂ ਇੱਥੇ ਬਹੁਤ ਖੁਸ਼ ਰਹਿੰਦੀ ਹਾਂ, ਤਾਂ ਹੀ ਵਾਰ ਵਾਰ ਇੱਥੇ ਆਉਂਦੀ ਹਾਂ।"
ਹਾਲ ਹੀ ਵਿੱਚ ਯੂਲੀਆ ਨੇ ਹਿਮੇਸ਼ ਰੇਸ਼ਮੀਆ ਦੇ ਗਾਣੇ ਵਿੱਚ ਆਵਾਜ਼ ਦਿੱਤੀ ਹੈ।