ਲੁਧਿਆਣਾ: ਲੁਧਿਆਣਾ ਅਦਾਲਤ ਵਿੱਚ ਅਦਾਕਾਰ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਹੋਇਆ ਹੈ। ਉਨ੍ਹਾਂ ਖਿਲਾਫ ਐਸਸੀ/ਐਸੀਟੀ ਐਕਟ ਤਹਿਤ ਮਾਮਲਾ ਦਾਇਰ ਕੀਤਾ ਗਿਆ ਹੈ।
ਲੁਧਿਆਣਾ ਦੇ ਵਕੀਲ ਨਰਿੰਦਰ ਆਦੀਆ ਨੇ ਜੂਡੀਸ਼ੀਅਲ ਮਜਿਸਟ੍ਰੇਟ ਸੁਮਿਤ ਸੱਭਰਵਾਲ ਦੀ ਅਦਾਲਤ ਵਿੱਚ ਕੇਸ ਮਾਮਲਾ ਦਾਇਰ ਕੀਤਾ ਹੈ। ਇਸ ਤੋਂ ਪਹਿਲਾਂ ਆਦੀਆ ਨੇ ਰਾਖੀ ਸਾਵੰਤ ਉੱਪਰ ਵੀ ਕੇਸ ਦਾਇਰ ਕੀਤਾ ਸੀ।
ਆਦੀਆ ਨੇ ਇਲਜ਼ਾਮ ਲਾਇਆ ਹੈ ਕਿ 2012 ਵਿੱਚ ਸਲਮਾਨ ਤੇ ਸ਼ਿਲਪਾ ਸ਼ੈਟੀ ਨੇ ਫਿਲਮ ਪ੍ਰਮੋਸ਼ਨ ਦੌਰਾਨ ਭੰਗੀ ਸ਼ਬਦ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੀਓਗ੍ਰਾਫਰ ਡਾਂਸ ਕਰਨ ਦੇ ਸਟੈਪ ਦੱਸ ਰਿਹਾ ਸੀ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਉਹ ਸਟੈਪ ਵਿੱਚ ਭੰਗੀ ਲੱਗ ਰਹੇ ਹਨ।
ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਹੈ। ਇਸ ਨਾਲ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ। ਆਦੀਆ ਮੁਤਾਬਕ 12 ਜਨਵਰੀ ਨੂੰ ਕੇਸ ਦੀ ਮੁੜ ਸੁਣਵਾਈ ਹੋਏਗੀ ਜਿਸ ਵਿੱਚ ਕੇਸ ਦਰਜ ਕਰਨ ਜਾਂ ਗਵਾਈ ਦੇ ਆਰਡਰ ਕੀਤੇ ਜਾਣਗੇ।