ਮੁੰਬਈ: ਇਨ੍ਹੀਂ ਦਿਨੀਂ ਸਲਮਾਨ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਰੇਸ-3’ ਦੇ ਗਾਣੇ ਦੀ ਸ਼ੂਟਿੰਗ ਲਈ ਕਸ਼ਮੀਰ ‘ਚ ਰੁੱਝੇ ਹਨ। ਇੱਥੇ ਉਨ੍ਹਾਂ ਨਾਲ ਫ਼ਿਲਮ ਦੀ ਸਾਰੀ ਸਟਾਰ ਕਾਸਟ ਮੌਜ਼ੂਦ ਹੈ। ਫ਼ਿਲਮ ਦੇ ਸ਼ੂਟ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ‘ਤੇ ਆ ਹੀ ਜਾਂਦੀਆਂ ਹਨ। ਕੱਲ੍ਹ ਜੈਕਲੀਨ ਦੀ ਠੰਢ ‘ਚ ਕੁੰਗੜਣ ਦੀ ਫੋਟੋ ਆਈ ਸੀ। ਹੁਣ ਸਲਮਾਨ ਤੇ ਜੈਕਲੀਨ ਦੀ ਬਾਈਕ ਰਾਈਡ ਦੀ ਫੋਟੋ ਆਈ ਹੈ।
ਇਨ੍ਹਾਂ ਫੋਟੋਆਂ ਤੇ ਵੀਡੀਓ ਨੂੰ ਦੇਖ ਕੇ ਫੈਨਸ ਫ਼ਿਲਮ ਲਈ ਕਾਫੀ ਐਕਸਾਈਟਡ ਲੱਗ ਹੋ ਰਹੇ ਹਨ। ਗਾਣੇ ਦੇ ਇੱਕ ਹਿੱਸੇ ਦੀ ਸ਼ੂਟਿੰਗ ਕਸ਼ਮੀਰ ਦੇ ਸੋਨਮਰਗ ‘ਚ ਹੋਈ ਹੈ। ਇਸ ਤੋਂ ਬਾਅਦ ਟੀਮ ਕਾਰਗਿਲ ਲਈ ਰਵਾਨਾ ਹੋ ਚੁੱਕੀ ਹੈ। ਇਸ ਰਾਈਡ ਲਈ ਸਲਮਾਨ ਨੇ ਬੁਲਟ ‘ਤੇ ਜਾਣਾ ਪਸੰਦ ਕੀਤਾ। ਉਹ ਵੀ ਰਾਈਲ ਐਨਫੀਲਡ। ਸਲਮਾਨ ਨਾਲ ਬੁਲੇਟ ‘ਤੇ ਜੈਕਲੀਨ ਬੈਠੀ ਨਜ਼ਰ ਆ ਰਹੀ ਹੈ ਜਿਸ ਦਾ ਵੀਡੀਓ ਜੈਕਲੀਨ ਨੇ ਬਣਾਇਆ ਹੈ ਤੇ ਇਹ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਵੀ ਹੋ ਰਿਹਾ ਹੈ।
[embed]https://www.instagram.com/p/BiCiGSLj1az/?taken-by=beinghuman.official[/embed]
ਸੈੱਟ ਤੋਂ ਸਾਹਮਣੇ ਆਏ ਸਭ ਵੀਡੀਓ ਤੇ ਤਸਵੀਰਾਂ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ‘ਰੇਸ-3’ ਦੀ ਟੀਮ ਕਸ਼ਮੀਰ ‘ਚ ਆਪਣਾ ਸ਼ੂਟ ਲੇਹ ਲਈ ਰਵਾਨਾ ਹੋ ਚੁੱਕੀ ਹੈ ਜਿਨ੍ਹਾਂ ਦੀਆਂ ਵੀਡੀਓ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ।
[embed]https://twitter.com/notorious_HK_/status/989486433097285633[/embed]
[embed]https://www.instagram.com/p/BiCiJXyjdEa/?taken-by=beinghuman.official[/embed]
‘ਰੇਸ-3’ ਇਸੇ ਸਾਲ ਈਦ ‘ਤੇ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਸਲਮਾਨ ਖਾਨ ਤੇ ਜੈਕਲੀਨ ਦੇ ਨਾਲ-ਨਾਲ ਬਾਬੀ ਦਿਓਲ, ਅਨਿਲ ਕਪੂਰ, ਡੈਜ਼ੀ ਸ਼ਾਹ, ਵਿੱਕੀ ਕੌਸ਼ਲ ਨਜ਼ਰ ਆਉਣਗੇ।