ਮੁੰਬਈ: ਬਾਲੀਵੁੱਡ ਸਟਾਰਸ ਕਿੰਨੇ ਫਿੱਟਨੈੱਸ ਫ੍ਰੀਕ ਨੇ ਇਹ ਤਾਂ ਸਭ ਜਾਣਦੇ ਹਨ ਪਰ ਕੁਝ ਫੀਮੇਲ ਸਟਾਰਸ ਵੀ ਨੇ ਜੋ ਆਪਣੀ ਫਿੱਟਨੈੱਸ ਨਾਲ ਦਿੰਦੀਆਂ ਨੇ ਮੇਲ ਅਦਾਕਾਰਾਂ ਨੂੰ ਪੂਰੀ ਟੱਕਰ। ਅਕਸ਼ੇ ਕੁਮਾਰ, ਸਲਮਾਨ ਖਾਨ, ਟਾਈਗਰ ਸ਼ਰੌਫ ਅਜਿਹੇ ਹੀ ਐਕਟਰ ਨੇ ਜੋ ਆਪਣੀ ਫਿੱਟਨੈੱਸ ਕਰਕੇ ਕਾਫੀ ਸੁਰਖੀਆਂ ‘ਚ ਰਹਿੰਦੇ ਹਨ। ਟਾਈਗਰ ਦੀ ਫਲੈਕਸੀਬਲ ਤੇ ਸੌਲਿਡ ਬਾਡੀ ਤਾਂ ਤੁਸੀਂ ਕਈ ਵਾਰ ਦੇਖੀ ਹੋਵੇਗੀ ਪਰ ਇਸ ਮਾਮਲੇ ‘ਚ ਟਾਈਗਰ ਦੀ ਦੋਸਤ ਦਿਸ਼ਾ ਪਟਾਨੀ ਵੀ ਕਿਸੇ ਤੋਂ ਘੱਟ ਨਹੀਂ। ਦਿਸ਼ਾ ਅਕਸਰ ਆਪਣੇ ਜਿਮ ਤੇ ਐਕਸਰਸਾਈਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਹੀ ਰਹਿੰਦੀ ਹੈ।
[embed]https://www.instagram.com/p/BhYAjbnHrTH/?taken-by=dishapatani_m[/embed]
ਦਿਸ਼ਾ ਤੇ ਟਾਈਗਰ ਦੀ ਸ਼ਾਨਦਾਰ ਕੈਮਿਸਟ੍ਰੀ ਅਸੀਂ ਹਾਲ ਹੀ ‘ਚ ਆਈ ਫ਼ਿਲਮ ‘ਬਾਗੀ-2’ ‘ਚ ਦੇਖੀ ਹੈ। ਦੋਵਾਂ ਨੂੰ ਕਈ ਵਾਰ ਇੱਕ ਦੂਜੇ ਦੇ ਨਾਲ ਵੀ ਸਪੌਟ ਕੀਤਾ ਗਿਆ ਹੈ। ਦੋਵਾਂ ਦੀ ਆਪਸ ‘ਚ ਕਾਫੀ ਚੰਗੀ ਦੋਸਤੀ ਹੈ ਪਰ ਦੋਵਾਂ ਨੇ ਆਪਸੀ ਰਿਸ਼ਤੇ ‘ਤੇ ਅਜੇ ਪਬਲੀਕਲੀ ਕੁਝ ਵੀ ਅਨਾਉਂਸ ਨਹੀਂ ਕੀਤਾ। ਜਦੋਂ ਵੀ ਦੋਵਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਹੀ ਜਵਾਬ ਮਿਲਦਾ ਹੈ ਕਿ ਦੋਵੇਂ ਸਿਰਫ ਚੰਗੇ ਦੋਸਤ ਹਨ।
ਦੋਵੇਂ ਫਿੱਟਨੈੱਸ ਦੇ ਦਿਵਾਨੇ ਨੇ ਤੇ ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਟਾਈਗਰ ਵੀ ਇੱਕ ਵਾਰ ਤਾਂ ਹੈਰਾਨ ਜ਼ਰੂਰ ਹੋ ਜਾਣਗੇ। ਦਿਸ਼ਾ ਦੀ ਪਰਫੈਕਟ ਬੌਡੀ ਤੇ ਐਬਸ ਦੇਖ ਕੇ ਲੱਗਦਾ ਹੈ ਕਿ ਇਸ ਮਾਮਲੇ ‘ਚ ਉਸ ਨੇ ਟਾਈਗਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਹੀ ਸਾਨੂੰ ਪੱਕਾ ਯਕੀਨ ਹੈ ਕਿ ਉਸ ਦੀ ਇਨ੍ਹਾਂ ਤਸਵੀਰਾਂ ਤੋਂ ਬਾਅਦ ਤੁਸੀ ਵੀ ਬੌਡੀ ਬਣਾਉਣ ਦੀ ਤਾਂ ਜ਼ਰੂਰ ਸੋਚੋਗੋ।