ਹੁਣ ਫ਼ਿਲਮ ਦਾ ਦੂਜਾ ਗਾਣਾ ‘ਦਿਲਬਰੋ’ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ‘ਏ ਵਤਨ’ ਗਾਣਾ ਰਿਲੀਜ਼ ਹੋਇਆ ਸੀ। ‘ਦਿਲਬਰੋ’ ਨੂੰ ਹਰਸ਼ਦੀਪ ਕੌਰ, ਵਿਫਾ ਸਰਾਫ ਤੇ ਸ਼ੰਕਰ ਮਹਾਦੇਵਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਗੁਲਜਾਰ ਨੇ ਲਿਖੇ ਹਨ। ਗਾਣੇ ਬਾਰੇ ਆਲੀਆ ਭੱਟ ਨੇ ਵੀ ਟਵੀਟ ਕੀਤਾ ਹੈ ਕਿ ਜਦੋਂ ਉਸ ਨੇ ਪਹਿਲੀ ਵਾਰ ਇਹ ਗਾਣਾ ਸੁਣਿਆ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ।
ਗਾਣੇ ਦੀ ਸ਼ੁਰੂਆਤ ‘ਚ ਕਸ਼ਮੀਰ ਦਾ ਲੋਕਗੀਤ ਸੁਣਾਈ ਦੇ ਰਿਹਾ ਹੈ, ਜਿਸ ਨੇ ਗਾਣੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੈ। ਗਾਣੇ ‘ਚ ਆਲੀਆ ਦੀ ਵਿਦਾਈ ਹੋ ਰਹੀ ਹੈ। ਇਸ ਗਾਣੇ ‘ਚ ਉਸ ਦਾ ਪੇਕਿਆਂ ਤੋਂ ਵੱਖ ਹੋਣ ਦਾ ਦਰਦ ਸਾਫ ਨਜ਼ਰ ਆ ਰਿਹਾ ਹੈ।
[embed]
ਫ਼ਿਲਮ ‘ਚ ਆਲੀਆ ਜਾਸੂਸ ਦਾ ਰੋਲ ਕਰ ਰਹੀ ਹੈ ਜਿਸ ਦਾ ਵਿਆਹ ਪਾਕਿਸਤਾਨ ਦੇ ਅਫਸਰ ਨਾਲ ਹੋ ਜਾਂਦਾ ਹੈ। ਆਲੀਆ ਦੇ ਨਾਲ ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ। ‘ਰਾਜ਼ੀ’ 11 ਮਈ ਨੂੰ ਰਿਲੀਜ਼ ਹੋ ਰਹੀ ਹੈ।