ਮੁੰਬਈ: ਸਲਮਾਨ ਖਾਨ ਦੇ ਫੈਨਸ ਲਈ ਇਸ ਤੋਂ ਵੱਡੀ ਖ਼ਬਰ ਸ਼ਾਇਦ ਹੀ ਕੋਈ ਹੋਰ ਹੋਵੇਗੀ ਕਿ 'ਰੇਸ-3' ਦਾ ਟ੍ਰੇਲਰ ਕਦੋਂ ਆ ਰਿਹਾ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਤਾਂ ਸਭ ਨੂੰ ਪਤਾ ਹੈ ਪਰ ਟ੍ਰੇਲਰ ਰਿਲੀਜ਼ ਦੀ ਡੇਟ ਕਿਸੇ ਨੂੰ ਨਹੀਂ ਪਤਾ। ਸਲਮਾਨ ਇਸ ਫ਼ਿਲਮ ਦਾ ਹਿੱਸਾ ਪਹਿਲੀ ਵਾਰ ਬਣੇ ਹਨ। ਇਸ ਤੋਂ ਪਹਿਲਾਂ ਆਈਆਂ ਦੋਵਾਂ ਫ਼ਿਲਮਾਂ ‘ਚ ਸਲਮਾਨ ਨਹੀਂ ਸੀ। ਜਦੋਂ ਤੋਂ ਫ਼ਿਲਮ ‘ਚ ਸਲਮਾਨ ਦੇ ਹੋਣ ਦੀ ਖ਼ਬਰ ਆਈ ਸੀ ਫ਼ਿਲਮ ਉਦੋਂ ਤੋਂ ਹੀ ਸੁਰਖੀਆਂ ‘ਚ ਬਣੀ ਹੋਈ ਹੈ।

 

ਇਸ ਸਾਲ ਦੀ ਈਦ ਵੀ ਸਲਮਾਨ ਖਾਨ ਦੀ ਫ਼ਿਲਮ 'ਰੇਸ-3' ਨਾਲ ਮੰਨੇਗੀ। ਇਸ ਤੋਂ ਪਹਿਲਾਂ ਧਮਾਕਾ ਕਰਨ ਲਈ 5 ਮਈ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਸਲਮਾਨ ਖਾਨ ਦਾ ਸਵੈਗ ਤੇ ਸਿਟੀ ਮਾਰ ਡਾਈਲਾਗ ਤਾਂ ਇਸ ਟ੍ਰੇਲਰ ‘ਚ ਹੀ ਨਜ਼ਰ ਆ ਜਾਣਗੇ। ਨਾਲ ਹੀ ਇਹ ਟ੍ਰੇਲਰ 2 ਮਿੰਟ 35 ਸੈਕਿਂਡ ਦਾ ਹੋਵੇਗਾ।



ਫ਼ਿਲਮ ਦੇ ਮੇਕਰਸ ਨੇ ਹਾਲ ਹੀ ‘ਚ ਰੇਸ ਦੀ ਇਸ ਨਵੀਂ ਫੈਮਿਲੀ ਦਾ ਪੋਸਟਰ ਰਿਲੀਜ਼ ਕੀਤਾ ਹੈ ਤੇ ਮੇਕਰਸ ਦਾ ਕਹਿਣਾ ਹੈ ਕਿ ਉਹ ਫ਼ਿਲਮ ਦਾ ਟੀਜ਼ਰ ਲਾਂਚ ਨਾ ਕਰਕੇ ਸਿਧਾ ਇਸ ਦਾ ਟ੍ਰੇਲਰ ਹੀ ਰਿਲੀਜ਼ ਕਰਨਗੇ। ਫ਼ਿਲਮ 15 ਜੂਨ ਨੂੰ ਈਦ ‘ਤੇ ਰਿਲੀਜ਼ ਹੋਵੇਗੀ।