ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਸਲਮਾਨ ਹਾਈਲਾਈਟ ਹੋ ਰਹੇ ਨੇ ਆਪਣੇ ਪੁਰਾਣੇ ਕਿੱਸੇ ਕਰਕੇ। ਇਸ ਨੂੰ ਸੋਫੀ ਚੌਧਰੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਲਮਾਨ ਕਿੱਸਾ ਦੱਸ ਰਹੇ ਨੇ ਜਿਸ ਨੂੰ ਸੁਣ ਕੇ ਤੁਸੀਂ ਪੱਕਾ ਹੱਸ-ਹੱਸ ਕੇ ਲੋਟਪੋਟ ਹੋ ਜਾਓਗੇ।
ਇਹ ਵੀਡੀਓ 2014 ਦਾ ਹੈ ਜਦੋਂ ਸਲਮਾਨ ਖਾਨ ‘ਝਲਕ ਦਿਖਲਾ ਜਾ’ ਦੇ ਗੈਸਟ ‘ਚ ਕੇ ਆਏ ਸੀ ਤੇ ਇਸ ‘ਚ ਸੋਫੀ ਚੌਧਰੀ ਵੀ ਸੀ। ਇਸ ਵੀਡੀਓ ‘ਚ ਸਲਮਾਨ ਦੱਸ ਰਹੇ ਨੇ ਕਿ ਉਹ ਸੋਫੀ ਨਾਲ ਸੀਨ ਸ਼ੂਟ ਕਰ ਰਹੇ ਨੇ ਜਿਸ ‘ਚ ਸੋਫੀ ਨੇ ਬਾਈਕ ਚਲਾਉਣੀ ਸੀ। ਬਾਈਕ ਚਲਾਉਣ ਤੋਂ ਪਹਿਲਾਂ ਉਸ ਨੇ ਆਪਣੀ ਡ੍ਰੈਸ ਬਾਈਕ ‘ਤੇ ਫੈਲਾ ਲਈ ਤੇ ਜਦੋਂ ਬਾਈਕ ਚੱਲੀ ਤਾਂ ਡ੍ਰੈਸ ਹਵਾ ‘ਚ ਉੱਡ ਗਈ।
ਸੋਫੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਮੇਰੇ ਬਾਰੇ ‘ਚ ਸਭ ਤੋਂ ਫਨੀ, ਅੰਬੈਰਸਿੰਗ ਤੇ ਕਿਊਟ ਸਟੋਰੀ,,, ਖੁਦ ਉਸ ਇਨਸਾਨ ਨੇ ਦੱਸੀ’,,, ਇਹ ਦੇਖੋ ਵੀਡੀਓ
[embed]https://twitter.com/Sophie_Choudry/status/989367592010870786[/embed]
ਫਿਲਹਾਲ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰੇਸ-3’ ਦੀ ਸ਼ੂਟਿੰਗ ਦੇ ਗਾਣੇ ਲਈ ਕਸ਼ਮੀਰ ਗਏ ਹੋਏ ਹਨ, ਜਿੱਥੇ ਉਨ੍ਹਾਂ ਨਾਲ ਫ਼ਿਲਮ ਦੀ ਬਾਕੀ ਟੀਮ ਵੀ ਮੌਜੂਦ ਹੈ। ਫ਼ਿਲਮ ਦਾ ਡਾਇਰੈਕਸ਼ਨ ਰੈਮੋ ਡਿਸੂਜ਼ਾ ਕਰ ਰਹੇ ਨੇ ਤੇ ਇਹ ਮੂਵੀ ਇਸੇ ਸਾਲ ਈਦ ‘ਤੇ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਸਲਮਾਨ ‘ਭਾਰਤ’ ਫ਼ਿਲਮ ਦੀ ਸ਼ੂਟਿੰਗ ਕਰਨਗੇ।