ਮੁੰਬਈ: ਬਾਲੀਵੁੱਡ ਦੇ ਪ੍ਰੇਮ ਯਾਨੀ ਸਲਮਾਨ ਖ਼ਾਨ ਦੀ ਮੱਚ ਅਵੇਟਿਡ ਫ਼ਿਲਮ ‘ਦਬੰਗ-3’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਉਂਝ ਅਕਸਰ ਬਾਕਸ ਆਫਿਸ ‘ਤੇ ਫ਼ਿਲਮਾਂ ‘ਚ ਟੱਕਰ ਵੇਖਣਾ ਆਮ ਜਿਹੀ ਗੱਲ ਹੈ ਪਰ ਸਲਮਾਨ ਦੀ ਟੱਕਰ ‘ਚ ਕੋਈ ਫ਼ਿਲਮ ਨਹੀਂ ਉੱਤਰੀ। ਜੀ ਹਾਂ, ‘ਦਬੰਗ-3’ ਇਕਲੌਤੀ ਅਜਿਹੀ ਫ਼ਿਲਮ ਹੈ ਜੋ ਇਕੱਲੀ ਰਿਲੀਜ਼ ਹੋਈ ਹੈ।


ਲੰਬੇ ਸਮੇਂ ਤੋਂ ਸਲਮਾਨ ਖ਼ਾਨ, ਪ੍ਰਭੂ ਦੇਵਾ ਸਣੇ ਫ਼ਿਲਮ ਦੀ ਪੂਰੀ ਟੀਮ ਇੱਕ ਫ਼ਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੀ ਹੈ। ਫੈਨਸ ਨੂੰ ਵੀ ਸਲਮਾਨ ਦੀ ਫ਼ਿਲਮ ਦਾ ਇੰਤਜ਼ਾਰ ਸੀ। ਅੱਜ ਯਾਨੀ 20 ਦਸੰਬਰ ਨੂੰ ਫੈਨਸ ਦਾ ਇੰਤਜ਼ਾਰ ਪੂਰਾ ਹੋ ਗਿਆ ਤੇ ਫ਼ਿਲਮ ਰਿਲੀਜ਼ ਹੋ ਗਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਔਡੀਅੰਸ ਨੂੰ ਸਿਨੇਮਾਘਰਾਂ ਤਕ ਖਿੱਚਣ ‘ਚ ਕਾਮਯਾਬ ਹੋਣ ਵਾਲੀ ਹੈ।

ਦਬੰਗ-3’ ‘ਚ ਇੱਕ ਵਾਰ ਤੁਹਾਨੂੰ ਸਲਮਾਨ, ਚੁਲਬੁਲ ਪਾਂਡੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ‘ਚ ਪੁਲਿਸ ਵਾਲੇ ਗੁੰਡੇ ਦਾ ਰੋਲ ਪਲੇਅ ਕੀਤਾ ਹੈ। ਇਹ ਦਬੰਗ ਫ੍ਰੈਂਚਾਈਜ਼ੀ ਦੀ ਤੀਜੀ ਫ਼ਿਲਮ ਹੈ ਜਿਸ ‘ਚ ਸਲਮਾਨ ਦੋ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ਤੇ ਦੋ ਵੱਖ-ਵੱਖ ਐਕਟਰਸ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।



ਗੱਲ ਕਰੀਏ ਫ਼ਿਲਮ ਦੀ ਤਾਂ ਇਸ ‘ਚ ਕਈ ਦਮਦਾਰ ਡਾਈਲੌਗ ਜ਼ਰੂਰ ਹਨ ਪਰ ਕਹਾਣੀ ‘ਚ ਕੁਝ ਨਿਵੇਕਲਾਪਣ ਨਹੀਂ। ਇਸ ਤੋਂ ਬਾਅਦ ਵੀ ਫ਼ਿਲਮ ਦੇ ਟ੍ਰੇਲਰ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਵੇਖਦੇ ਹਾਂ ਕਿ ਫ਼ਿਲਮ ਨੂੰ ਔਡੀਅੰਸ ਕਿਵੇਂ ਦਾ ਰਿਸਪਾਂਸ ਦਿੰਦੀ ਹੈ।