ਮੁੰਬਈ: ਰਾਣੀ ਮੁਖਰਜੀ ਤੇ ਸੈਫ ਅਲੀ ਖ਼ਾਨ ਨੂੰ ਇੱਕ ਵਾਰ ਫੇਰ ਸਿਲਵਰ ਸਕਰੀਨ ‘ਤੇ ਵੇਖਣ ਦਾ ਮੌਕਾ ਜਲਦੀ ਹੀ ਔਡੀਅੰਸ ਨੂੰ ਮਿਲਣ ਵਾਲਾ ਹੈ। ਜੀ ਹੈ, ਇਹ ਦੋਵੇਂ ‘ਬੰਟੀ ਔਰ ਬਬਲੀ-2’ ‘ਚ ਨਜ਼ਰ ਆਉਣ ਵਾਲੇ ਹਨ। ਯਸਰਾਜ ਫ਼ਿਲਮਸ ਦੀ ਆਉਣ ਵਾਲੀ ਇਸ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਫ਼ਿਲਮ ਲਈ ਪਹਿਲਾਂ ਅਭਿਸ਼ੇਕ ਬੱਚਨ ਨੂੰ ਅਪ੍ਰੋਚ ਕੀਤਾ ਗਿਆ ਸੀ।

ਸੈਫ ਤੇ ਰਾਣੀ ਦੀ ਜੋੜੀ ਇਸ ਤੋਂ ਪਹਿਲਾਂ ‘ਹਮ ਤੁਮ’, ‘ਤਾ ਰਾ ਰਮ ਪਮ’ ਤੇ ‘ਥੋੜਾ ਪਿਆਰ ਥੋੜ੍ਹਾ ਮੈਜਿਕ’ ਜਿਹੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਆਨ ਸਕਰੀਨ ਇਸ ਜੋੜੀ ਦੀ ਜ਼ਬਰਦਸਤ ਫੈਨ ਫੌਲੋਇੰਗ ਵੀ ਹੈ। ਗੱਲ ਕੀਤੀ ਜਾਵੇ ਫ਼ਿਲਮ ‘ਚ ਸਟਾਰਸ ਦੀ ਤਾਂ ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਸਿਧਾਰਥ ਚਤੁਰਵੇਦੀ ਤੇ ਸ਼ਰਵਰੀ ਵੀ ਲੀਡ ਰੋਲ ‘ਚ ਨਜ਼ਰ ਆਉਣਗੇ।


ਇਹ ਫ਼ਿਲਮ ਰਾਨੀ ਮੁਖਰਜੀ ਤੇ ਅਭਿਸ਼ੇਕ ਬੱਚਨ ਦੀ ਫ਼ਿਲਮ ‘ਬੰਟੀ ਔਰ ਬਬਲੀ’ ਦਾ ਸੀਕੁਅਲ ਹੈ ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਫ਼ਿਲਮ ਨੂੰ ਵਰੁਣ ਸ਼ਰਮਾ ਡਾਇਰੈਕਟ ਕਰ ਰਹੇ ਹਨ।