ਮੁੰਬਈ: ਵਰੁਣ ਧਵਨ ਤੇ ਸ਼੍ਰੱਧਾ ਕਪੂਰ ਦੀ ਮੱਚ ਅਵੇਟਿਡ ਫ਼ਿਲਮ ‘ਸਟ੍ਰੀਟ ਡਾਂਸਰ 3ਡੀ’ ਦੇ ਟ੍ਰੇਲਰ ਨੂੰ ਅੱਜ ਬੇਹੱਦ ਖਾਸ ਅੰਦਾਜ਼ ‘ਚ ਲਾਂਚ ਕੀਤਾ ਗਿਆ। ਅਕਸਰ ਵੇਖਿਆ ਜਾਂਦਾ ਹੈ ਕਿ ਮੇਕਰਸ ਕਿਸੇ ਪ੍ਰੈੱਸ ਕਾਨਫਰੰਸ ‘ਚ ਫ਼ਿਲਮ ਦੇ ਟ੍ਰੇਲਰ ਨੂੰ ਲਾਂਚ ਕਰਦੇ ਹਨ ਪਰ ਇਸ ਵਾਰ ਇਸ ਨੂੰ ਪਬਲਿਕ ਸਾਹਮਣੇ ਰਿਲੀਜ਼ ਕੀਤਾ ਗਿਆ। ਟ੍ਰੇਲਰ ਲਾਂਚ ਲਈ ਇੱਕ ਡੱਬਲ ਡੈਕਰ ਬੱਸ ਦੀ ਵਰਤੋਂ ਕੀਤੀ ਗਈ ਤੇ ਮੁੰਬਈ ਦੇ ਇੱਕ ਮਲਟੀਪਲੈਕਸ ‘ਚ ਇਸ ਨੂੰ ਰਿਲੀਜ਼ ਕੀਤਾ ਗਿਆ।



ਕਿਹੋ ਜਿਹਾ ਹੈ ਟ੍ਰੇਲਰ?

ਸਟ੍ਰੀਟ ਡਾਂਸਰ 3ਡੀ’ ਦੇ ਟ੍ਰੇਲਰ ਦੀ ਕਹਾਣੀ ਪਾਕਿਸਤਾਨ ਤੇ ਭਾਰਤ ਦੀਆਂ ਦੋ ਡਾਂਸ ਟੀਮਾਂ ‘ਚ ਬੁਣੀ ਗਈ ਹੈ। ਇਸ ‘ਚ ਸ਼੍ਰੱਧਾ ਕਪੂਰ ਪਾਕਿਸਤਾਨ ਤੋਂ ਹੈ ਜਦਕਿ ਵਰੁਣ ਨੇ ਭਾਰਤੀ ਡਾਂਸਰ ਦਾ ਕਿਰਦਾਰ ਨਿਭਾਇਆ ਹੈ। ਟ੍ਰੇਲਰ ‘ਚ ਡਾਂਸ ਤੋਂ ਜ਼ਿਆਦਾ ਡਾਇਲੌਗਬਾਜ਼ੀ ਤੇ ਇਮੋਸ਼ਨ ਹਨ। ਸ਼੍ਰੱਧਾ ਤੇ ਵਰੁਣ ‘ਚ ਕੁਝ ਨੋਕਝੋਕ ਵੀ ਦਿਖਾਈ ਗਈ ਹੈ ਪਰ ਡਾਂਸ ਫ਼ਿਲਮ ਹੋਣ ਤੋਂ ਬਾਅਦ ਵੀ ਇਸ ‘ਚ ਪਾਕਿ-ਭਾਰਤ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ।

ਇਸ ਫ਼ਿਲਮ ਦਾ ਡਾਈਰੈਕਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਇਸ ‘ਚ ਪ੍ਰਭੂਦੇਵਾ ਦਾ ਵੀ ਅਹਿਮ ਕਿਰਦਾਰ ਹੈ। ਫ਼ਿਲਮ ‘ਚ ਵਰੁਣ-ਸ਼੍ਰੱਧਾ ਤੋਂ ਇਲਾਵਾ ਨੌਰਾ ਫਤੇਹੀ, ਰਾਘਵ ਜੁਅਲ, ਧਰਮੇਸ਼, ਪੁਨਿਤ ਪਾਠਕ, ਸਲਮਾਨ ਯੂਸੁਫ ਤੇ ਅਪਾਰਸ਼ਕਤੀ ਖੁਰਾਨਾ ਵੀ ਹਨ। ‘ਸਟ੍ਰੀਟ ਡਾਂਸਰ 3ਡੀ’ 24 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।

ਵੇਖੋ ਟ੍ਰੇਲਰ: