ਮੁੰਬਈ: ਪਾਇਲ ਰੋਹਤਗੀ ਨੂੰ ਬੂੰਦੀ ਦੀ ਏਡੀਜੇ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਸੋਮਵਾਰ ਨੂੰ ਉਸ ਨੂੰ ਅੱਠ ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਨਹਿਰੂ ਗਾਂਧੀ ਪਰਿਵਾਰ 'ਤੇ ਟਿੱਪਣੀ ਕਰਦਿਆਂ ਪਾਇਲ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ।

ਅਦਾਕਾਰਾ ਪਾਇਲ ਰੋਹਤਗੀ ਦੀ ਜ਼ਮਾਨਤ ਅਰਜ਼ੀ 'ਤੇ ਬੂੰਦੀ ਦੀ ਅਦਾਲਤ 'ਚ ਸੁਣਵਾਈ ਪੂਰੀ ਕਰਦੇ ਹੋਏ 25-25 ਹਜ਼ਾਰ ਦੇ ਦੋ ਮੁਚਲਕੇ 'ਤੇ ਜ਼ਮਾਨਤ ਦਿੱਤੀ ਹੈ। ਐਤਵਾਰ ਨੂੰ ਗ੍ਰਿਫਤਾਰ ਕੀਤੇ ਗਏ ਪਾਇਲ ਰੋਹਤਗੀ ਨੂੰ ਸੋਮਵਾਰ ਨੂੰ ਬੂੰਦੀ ਦੀ ਸਥਾਨਕ ਅਦਾਲਤ ਨੇ ਅੱਠ ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਸਥਾਨਕ ਯੂਥ ਕਾਂਗਰਸ ਦੇ ਸਕੱਤਰ ਚਰਮੇਸ਼ ਸ਼ਰਮਾ ਨੇ ਵਿਵਾਦਤ ਵੀਡੀਓ ਤੋਂ ਬਾਅਦ ਪਾਇਲ ਰੋਹਤਗੀ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ। ਪਾਇਲ ਨੇ ਇਸ ਵਿਵਾਦਪੂਰਨ ਵੀਡੀਓ ਨੂੰ ਸਤੰਬਰ 'ਚ ਬਣਾਇਆ ਸੀ ਤੇ ਇਸ ਨੂੰ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਸੀ। ਬੂੰਦੀ ਪੁਲਿਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪਾਇਲ ਤੋਂ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਸੀ ਤੇ ਉਸ ਨੂੰ ਐਤਵਾਰ ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕਰ ਪੁੱਛਗਿੱਛ ਲਈ ਉਸ ਨੂੰ ਬੂੰਦੀ ਲੈ ਗਏ ਸੀ।

ਇਸ ਵਿਵਾਦਤ ਵੀਡੀਓ 'ਚ ਪਾਇਲ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਮੋਤੀ ਲਾਲ ਨਹਿਰੂ ਦਾ ਪੁੱਤਰ ਨਹੀਂ, ਬਲਕਿ ਪੰਡਿਤ ਨਹਿਰੂ ਦੇ ਅਸਲ ਪਿਤਾ ਮੁਬਾਰਕ ਅਲੀ ਨੂੰ ਦੱਸਿਆ ਗਿਆ ਸੀ। ਇੰਨਾ ਹੀ ਨਹੀਂ, ਇਸ ਵੀਡੀਓ 'ਚ ਮੋਤੀ ਲਾਲ ਨਹਿਰੂ ਵਲੋਂ ਪੰਜ ਵਿਆਹ ਕਰਵਾਉਣ ਦਾ ਦਾਅਵਾ ਵੀ ਕੀਤਾ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਇਸ ਵੀਡੀਓ 'ਚ ਕਾਂਗਰਸ ਤੇ ਜਵਾਹਰ ਲਾਲ ਤੇ ਮੋਤੀ ਲਾਲ ਨਹਿਰੂ ਬਾਰੇ ਕਈ ਹੋਰ ਸਨਸਨੀਖੇਜ਼ ਦਾਅਵੇ ਕੀਤੇ ਗਏ ਸੀ।