'ਕਾਫੀ ਵਿਦ ਕਰਨ' ਦੇ ਚਲ ਰਹੇ ਸੀਜ਼ਨ ਵਿੱਚ ਸਲਮਾਨ ਖਾਨ ਵੀ ਨਜ਼ਰ ਆਉਣਗੇ। ਖਬਰ ਹੈ ਕਿ ਸਲਮਾਨ ਆਪਣੇ ਭਰਾਵਾਂ ਅਰਬਾਜ਼ ਅਤੇ ਸੋਹੇਲ ਦੇ ਨਾਲ ਇਸ ਸ਼ੋਅ 'ਚ ਆਉਣਗੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਲਮਾਨ ਅਤੇ ਕੈਟਰੀਨਾ ਸ਼ੋਅ 'ਤੇ ਇਕੱਠੇ ਨਜ਼ਰ ਆਉਣਗੇ। ਪਰ ਲਗਦਾ ਹੈ ਕੈਟਰੀਨਾ ਨੂੰ ਇਹ ਗੱਲ ਜਚੀ ਨਹੀਂ।
ਕੈਟਰੀਨਾ ਹਾਲੇ ਵੀ ਸ਼ੋਅ 'ਤੇ ਆਏਗੀ ਜ਼ਰੂਰ, ਪਰ ਸਲਮਾਨ ਨਾਲ ਨਹੀਂ ਬਲਕਿ ਰਿਤਿਕ ਰੋਸ਼ਨ ਨਾਲ। ਇਹ ਆਨ ਸਕਰੀਨ ਜੋਡ਼ੀ ਕਾਊਚ 'ਤੇ ਕਰਨ ਨਾਲ ਕੈਚ-ਅਪ ਕਰੇਗੀ। ਉਮੀਦ ਹੈ ਦਰਸ਼ਕ ਇਸ ਨੂੰ ਇੰਜੁਆਏ ਕਰਨਗੇ।