'ਬਿੱਗ ਬਾਸ 10' ਵਿੱਚ ਸਲਮਾਨ ਨੂੰ ਆਇਆ ਗੁੱਸਾ !
ਏਬੀਪੀ ਸਾਂਝਾ | 13 Nov 2016 03:12 PM (IST)
ਮੁੰਬਈ: 'ਬਿੱਗ ਬਾਸ 10' ਨੂੰ ਸਲਮਾਨ ਖਾਨ ਹੋਸਟ ਕਰ ਰਹੇ ਹਨ। ਉਨ੍ਹਾਂ ਦੇ ਤੇਵਰਾਂ ਤੋਂ ਤਾਂ ਹਰ ਕੋਈ ਵਾਕਫ ਹੈ ਹੀ। ਹਾਲ ਹੀ ਵਿੱਚ ਫਿਰ ਤੋਂ ਸਲਮਾਨ ਖਾਨ ਨੂੰ ਗੁੱਸਾ ਆਇਆ, ਕੀ ਸੀ ਉਸ ਦੀ ਵਜ੍ਹਾ, ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ ਸਲਮਾਨ ਖਾਨ ਨੂੰ ਲੱਗ ਰਿਹਾ ਹੈ ਕਿ ਘਰ ਵਿੱਚ ਕੁਝ ਲੋਕ ਬੇਹੱਦ ਸੁਸਤ ਹਨ ਤੇ ਗੇਮ ਵਿੱਚ ਚੰਗੀ ਤਰ੍ਹਾਂ ਹਿੱਸਾ ਨਹੀਂ ਲੈ ਰਹੇ। ਇਹ ਹਨ ਰਾਹੁਲ ਦੇਵ, ਕਰਨ ਤੇ ਰੋਹਨ। ਸਲਮਾਨ ਨੇ ਉਨ੍ਹਾਂ ਨੂੰ ਚੰਗੀ ਫਟਕਾਰ ਲਾਈ ਹੈ ਤੇ ਥੋੜਾ ਐਕਟਿਵ ਹੋਣ ਲਈ ਕਿਹਾ ਹੈ। ਪਰ ਹੋਰਾਂ ਨੂੰ ਝਿੜਕਦੇ-ਝਿੜਕਦੇ ਸਲਮਾਨ ਨੂੰ ਇੰਨਾ ਗੁੱਸਾ ਆ ਰਿਹਾ ਕਿ ਉਹ ਸ਼ੋਅ ਛੱਡ ਕੇ ਹੀ ਚਲੇ ਗਏ। ਇਹ ਸਾਰਾ ਡਰਾਮਾ ਅੱਜ ਦੇ ਐਪੀਸੋਡ ਵਿੱਚ ਵੇਖਣ ਨੂੰ ਮਿਲੇਗਾ।