ਹਾਲਾਂਕਿ ਸਲਮਾਨ ਖਾਨ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਫਿਲਮ ਦੇਖਣ ਵਿੱਚ ਦਿਲਚਸਪੀ ਰਖਦੇ ਹਨ। ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਉਹਨਾਂ ਦੀ ਐਕਸ ਗਰਲਫਰੈਂਡ ਐਸ਼ਵਰਿਆ ਨੇ ਕਾਫੀ ਸਟੀਮੀ ਸੀਨਜ਼ ਦਿੱਤੇ ਹਨ। ਇਹ ਪਹਿਲੀ ਵਾਰ ਹੈ ਕਿ ਸਲਮਾਨ ਨੇ 2 ਵੱਡੀਆਂ ਫਿਲਮਾੰ ਨੂੰ ਸਪੋਰਟ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਕੈਟਰੀਨਾ ਕੈਫ ਦੀ 'ਬਾਰ ਬਾਰ ਦੇਖੋ' ਅਤੇ ਨਵਾਜ਼ੁਦੀਨ ਸਿੱਦੀਕੀ ਦੀ 'ਫਰੀਕੀ ਅਲੀ' ਬਾਰੇ ਟਵੀਟ ਕੀਤਾ ਸੀ। ਕਿਹੜੀ ਫਿਲਮ ਵੇਖਣਗੇ ਸਲਮਾਨ ?
ਏਬੀਪੀ ਸਾਂਝਾ | 29 Oct 2016 12:42 PM (IST)
ਸੁਪਰਸਟਾਰ ਸਲਮਾਨ ਖਾਨ ਨੇ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਦੋਵੇਂ ਫਿਲਮਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਟਵੀਟ ਕਰ ਕੇ ਸਲਮਾਨ ਨੇ ਲਿਖਿਆ, 'ਸ਼ਿਵਾਏ' ਅਤੇ 'ਐ ਦਿਲ ਹੈ ਮੁਸ਼ਕਿਲ' ਨੂੰ ਗੁੱਡ ਲੱਕ। ਅਜੇ ਅਤੇ ਸਲਮਾਨ ਚੰਗੇ ਦੋਸਤ ਹਨ, ਪਰ ਉਸਦੇ ਬਾਵਜੂਦ ਸਲਮਾਨ ਨੇ ਦੋਵੇਂ ਫਿਲਮਾਂ ਨੂੰ 'ਆਲ ਦ ਬੈਸਟ' ਕਿਹਾ।