ਸੰਜੇ ਦੱਤ ਨੇ ਦਿੱਤੀ ਕੈਂਸਰ ਨੂੰ ਮਾਤ, ਭਾਵੁਕ ਪੋਸਟ ਪਾ ਕੀਤਾ ਫੈਨਸ ਦਾ ਧੰਨਵਾਦ
ਏਬੀਪੀ ਸਾਂਝਾ | 21 Oct 2020 03:40 PM (IST)
ਮੰਗਲਵਾਰ ਨੂੰ ਸੰਜੇ ਦੇ ਦੋਸਤ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੰਜੇ ਕੈਂਸਰ ਤੋਂ ਮੁਕਤ ਹੋ ਗਏ ਹਨ।
ਮੁੰਬਈ: ਫਿਲਮ ਐਕਟਰ ਸੰਜੇ ਦੱਤ ਨੇ ਟਵਿੱਟਰ 'ਤੇ ਕੈਂਸਰ ਨਾਲ ਲੜਾਈ ਜਿੱਤਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਖ਼ਬਰ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦਿਆਂ ਮੇਰਾ ਦਿਲ ਸ਼ੁਕਰਗੁਜ਼ਾਰ ਹੋ ਗਿਆ। ਉਨ੍ਹਾਂ ਨੇ ਪਿਆਰ ਤੇ ਆਸ਼ੀਰਵਾਦ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਵੇਖੋ ਸੰਜੇ ਦੱਤ ਵੱਲੋਂ ਸ਼ੇਅਰ ਕੀਤੀ ਪੋਸਟ: ਦੱਸ ਦਈਏ ਕਿ ਅਗਸਤ ਵਿੱਚ ਇਹ ਖ਼ਬਰ ਮਿਲੀ ਸੀ ਕਿ ਸੰਜੇ ਦੱਤ ਐਡਵਾਂਸਡ ਸਟੇਜ ਫੇਫੜੇ ਦੇ ਕੈਂਸਰ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਸੰਜੇ ਦੱਤ ਨੂੰ ਕਈ ਵਾਰ ਮੁੰਬਈ ਦੇ ਲੀਲਾਵਤੀ ਤੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਇਲਾਜ ਲਈ ਦੇਖਿਆ ਗਿਆ ਸੀ। ਪਿਛਲੇ ਚਾਰ ਦਹਾਕਿਆਂ ਤੋਂ ਸੰਜੇ ਦੱਤ ਦੇ ਕਰੀਬੀ ਦੋਸਤ ਰਾਜ ਬਾਂਸਲ ਤੇ ਫਿਲਮ ਡਿਸਟ੍ਰੀਬਿਊਸ਼ਨ ਦੇ ਖੇਤਰ ਮਸ਼ਹੂਰ ਨਾਂ ਜੈਪੁਰ ਤੋਂ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਗਏ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904