ਮੁੰਬਈ: ਬਾਲੀਵੁੱਡ ਐਕਟਰ ਸੰਜੇ ਦੱਤ (Sanjay Dutt) ਨੂੰ ਯੂਏਈ ਦਾ ਗੋਲਡਨ ਵੀਜ਼ਾ (UAE Golden Visa) ਮਿਲਿਆ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਯੂਏਈ ਦੇ ਡਾਇਰੈਕਟਰ ਜਨਰਲ ਮੁਹੰਮਦ ਅਹਿਮਦ ਅਲ ਮਾਰੀ (Director General Mohamed Ahmed Al Mari) ਸੰਜੇ ਦੇ ਨਾਲ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਹੀ ਸੰਜੇ ਨੂੰ ਇਹ ਸਨਮਾਨ ਦਿੱਤਾ ਹੈ। ਇੰਸਟਾਗ੍ਰਾਮ 'ਤੇ ਪੋਸਟ 'ਚ ਸੰਜੇ ਦੱਤ ਨੇ ਯੂਏਈ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।



ਜੇ ਤੁਸੀਂ ਨਹੀਂ ਜਾਣਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦਈਏ ਕਿ ਇਹ ਵੀਜ਼ਾ ਪ੍ਰਤਿਭਾਵਾਨ ਲੋਕਾਂ ਨੂੰ ਯੂਏਈ ਵਿੱਚ ਸੈਟਲ ਕਰਨ ਅਤੇ ਉਨ੍ਹਾਂ ਦੇ ਹੁਨਰਾਂ ਦਾ ਲਾਭ ਲੈਣ ਲਈ ਦਿੱਤਾ ਜਾਂਦਾ ਹੈ ਜਿਸ ਨਾਲ ਦੇਸ਼ ਨੂੰ ਲਾਭ ਹੋ ਸਕੇ। ਹੁਣ ਭਾਰਤ ਤੋਂ ਸੰਜੇ ਦੱਤ ਇਕਲੌਤੇ ਅਭਿਨੇਤਾ ਹਨ ਜਿਨ੍ਹਾਂ ਨੂੰ ਇਹ ਗੋਲਡਨ ਵੀਜ਼ਾ ਮਿਲਿਆ ਹੈ ਜਿਸ ਕਾਰਨ ਉਹ ਬਹੁਤ ਖੁਸ਼ ਹਨ।


ਹਾਲ ਹੀ ਵਿੱਚ ਦੁਬਈ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਜੁੜਵਾਂ ਬੱਚਿਆਂ ਦਾ ਪਿਤਾ ਬਣੇ। ਸੰਜੇ ਦੱਤ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ- ਸ਼ੇਖ ਹਮਦਾਨ ਮੁਹੰਮਦ ਨੂੰ ਜੁੜਵਾਂ ਬੱਚਿਆਂ ਦਾ ਸਵਾਗਤ ਕਰਨ ‘ਤੇ ਵਧਾਈ। ਮੈਂ ਉਨ੍ਹਾਂ ਨੂੰ ਪਿਆਰ, ਕਿਸਮਤ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।"



ਇਸ ਦੇ ਨਾਲ ਹੀ ਹਾਲ ਹੀ 'ਚ ਸੰਜੇ ਦੱਤ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੇ ਪਿਤਾ ਅਤੇ ਸਰਬੋਤਮ ਅਭਿਨੇਤਾ ਸੁਨੀਲ ਦੱਤ ਦੇ ਨਾਲ ਦਿਖਾਈ ਦਿੱਤੇ ਸੀ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਸ ਦੀ ਜ਼ਿੰਦਗੀ ਵਿੱਚ ਕੀ ਥਾਂ ਰੱਖਦੇ ਹਨ ਤੇ ਉਹ ਉਨ੍ਹਾਂ ਨੂੰ ਕਿੰਨਾ ਯਾਦ ਕਰਦੇ ਹਨ। ਸੰਜੇ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ - ਇੱਕ ਪਿਤਾ, ਇੱਕ ਦੋਸਤ, ਇੱਕ ਗੁਰੂ - ਤੁਸੀਂ ਮੇਰੇ ਲਈ ਸਭ ਕੁਝ ਸੀ। ਲਵ ਯੂ ਪਾਪਾ, ਮਿਸ ਯੂ।


ਇਹ ਵੀ ਪੜ੍ਹੋ: AUDI ਦਾ Lamborghini ਵੇਚਣ ਦੀਆਂ ਖ਼ਬਰਾਂ ਤੋਂ ਇਨਕਾਰ, ਸੁਪਰ ਫ਼ਾਸਟ ਕਾਰ ਬ੍ਰਾਂਡ Bugatti ਨੂੰ ਵੇਚ ਸਕਦਾ ਫ਼ੌਕਸਵੈਗਨ ਗਰੁੱਪ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904