ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਹਿੰਦੀ ਫਿਲਮ ਇੰਡਸਟਰੀ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੇ ਬਿਆਨ ਦਰਜ ਕਰਵਾਉਣ ਲਈ ਬਾਂਦਰਾ ਥਾਣੇ ਪਹੁੰਚੇ। ਭੰਸਾਲੀ ਸੋਮਵਾਰ ਦੁਪਹਿਰ 12.30 ਵਜੇ ਆਪਣੀ ਕਾਨੂੰਨੀ ਟੀਮ ਨਾਲ ਬਾਂਦਰਾ ਥਾਣੇ ਪਹੁੰਚੇ।


ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਫਿਲਮ ਰਾਮਲੀਲਾ ਤੇ ਬਾਜੀਰਾਓ ਮਸਤਾਨੀ ਸੁਸ਼ਾਂਤ ਨੂੰ ਆਫਰ ਕੀਤੀ ਜਾਣੀ ਸੀ ਪਰ ਪ੍ਰੋਡਕਸ਼ਨ ਹਾਊਸ ਨਾਲ ਸਮਝੌਤਾ ਕਰਕੇ ਸੁਸ਼ਾਂਤ ਇਹ ਫਿਲਮਾਂ ਨਹੀਂ ਕਰ ਸਕੇ। ਇਸ ਜਾਣਕਾਰੀ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕੀ ਸੁਸ਼ਾਂਤ ਸੱਚਮੁੱਚ ਇਨ੍ਹਾਂ ਦੋਵਾਂ ਫਿਲਮਾਂ ਨੂੰ ਨਾ ਕਰ ਸਕਣ ਕਾਰਨ ਡਿਪ੍ਰੈਸ਼ਨ ਵਿੱਚ ਜਾ ਰਿਹਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੁਲਿਸ ਨੇ ਸੰਜੇ ਲੀਲਾ ਭੰਸਾਲੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ।



ਇਸ ਦੇ ਨਾਲ ਹੀ ਪੁਲਿਸ ਭੰਸਾਲੀ ਤੋਂ ਸੁਸ਼ਾਂਤ ਦੀ ਇੰਡਸਟਰੀ ਦੇ ਲੋਕਾਂ ਨਾਲ ਸਬੰਧਾਂ, ਤਣਾਅ ਤੇ ਸਬੰਧਾਂ ਬਾਰੇ ਵੀ ਪੁੱਛੇਗੀ ਤਾਂ ਜੋ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਕੋਈ ਠੋਸ ਜਾਣਕਾਰੀ ਮਿਲ ਸਕੇ। ਇਸ ਕੇਸ ਵਿੱਚ ਸੰਜੇ ਲੀਲਾ ਭੰਸਾਲੀ 29ਵਾਂ ਵਿਅਕਤੀ ਹੋਵੇਗਾ ਜਿਸ ਦਾ ਬਿਆਨ ਦਰਜ ਕੀਤਾ ਗਿਆ ਹੈ।

ਕੁਝ ਸੂਤਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਪ੍ਰੋਡਕਸ਼ਨ ਹਾਊਸ ਨਾਲ ਸਮਝੌਤਾ ਤੋੜਨ ਤੋਂ ਬਾਅਦ ਫਿਲਮ ਇੰਡਸਟਰੀ ਦੇ ਕੁਝ ਵੱਡੇ ਲੋਕਾਂ ਨੇ ਸੁਸ਼ਾਂਤ ਨੂੰ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਿਸ ਕਾਰਨ ਸੁਸ਼ਾਂਤ ਨੂੰ ਫਿਲਮਾਂ ਲੈਣਾ ਮੁਸ਼ਕਲ ਹੋਇਆ ਸੀ।



ਸੁਸ਼ਾਂਤ ਨੇ ਆਪਣੀਆਂ ਕੁਝ ਨਜ਼ਦੀਕੀ ਹੀਰੋਇਨਾਂ ਨੂੰ ਵੀ ਇਸ ਪ੍ਰੋਡਕਸ਼ਨ ਹਾਊਸ ਵਿੱਚ ਕੰਮ ਨਾ ਕਰਨ ਲਈ ਕਿਹਾ ਸੀ। ਇਸ ਲਈ ਪੁਲਿਸ ਸੰਜੇ ਲੀਲਾ ਭੰਸਾਲੀ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀ ਜਾਣਕਾਰੀ ਸਹੀ ਹੈ ਤੇ ਕਿੰਨੀ ਝੂਠ ਹੈ।



ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਸ਼ਾਂਤ ਨੂੰ ਰਾਮਲੀਲਾ ਤੇ ਬਾਜੀਰਾਓ ਮਸਤਾਨੀ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਸੁਸ਼ਾਂਤ ਯਸ਼ ਰਾਜ ਫਿਲਮਜ਼ ਦੀ ‘ਪਾਣੀ’ ਫਿਲਮ 'ਤੇ ਕੰਮ ਕਰ ਰਹੇ ਸੀ ਜੋ ਕਦੇ ਬਣ ਨਹੀਂ ਸਕੀ। ਪੁਲਿਸ ਇਸ ਮਾਮਲੇ ਵਿੱਚ ਫਿਲਮ ਪਾਣੀ ਦੇ ਨਿਰਦੇਸ਼ਕ ਸ਼ੇਖਰ ਕਪੂਰ ਤੋਂ ਵੀ ਪੁੱਛਗਿੱਛ ਕਰੇਗੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904