ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਨੂੰ ਲੈ ਕੇ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਆਏ ਦਿਨ ਹੀ ਕੋਈ ਨਾ ਕੋਈ ਖੁਲਾਸਾ ਕਰਦੀ ਰਹਿੰਦੀ ਹੈ। ਇਸ ਕੇਸ ‘ਚ ਡਰੱਗ ਤੇ ਮਨੀ ਲੌਂਡ੍ਰਿੰਗ ਐਂਗਲ ਤੋਂ ਬਾਅਦ ਕੰਗਨਾ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਕੰਗਨਾ ਨੇ ਬੀਤੇ ਦਿਨੀਂ ਸ਼ਿਵ ਸੈਨਾ ਨੇਤਾ ਸੰਜੇ ਰਾਉਤ ‘ਤੇ ਧਮਕੀ ਦੇਣ ਦੇ ਇਲਜ਼ਾਮ ਵੀ ਲਾਏ ਜਿਸ ‘ਤੇ ਹੁਣ ਸੰਜੇ ਰਾਊਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਸ਼ਿਵ ਸੈਨਾ ਸਾਂਸਦ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਐਕਟਰਸ ਕੰਗਨਾ ਰਨੌਤ ਨੂੰ ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤਾਂ ਦੇ ਨਾਲ ਪੁਲਿਸ ਕੋਲ ਜਾਣਾ ਚਾਹੀਦਾ ਹੈ ਤੇ ਸਾਬਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਰਨੌਤ ਨੂੰ ਧਮਕੀ ਦਿੱਤੀ ਹੈ। ਰਾਉਤ ਨੇ ਮੀਡੀਆ ਨਾਲ ਗੱਲ ਕਰਦਿਆਂ ਐਕਟਰਸ ਦਾ ਨਾਂ ਲਏ ਬਗੈਰ ਕਿਹਾ, “ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤ ਲੈ ਕੇ ਪੁਲਿਸ ਤੇ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ।”

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ, “ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਮੈਨੂੰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਮੈਨੂੰ ਮੁੰਬਈ ਵਾਪਸ ਨਹੀਂ ਆਉਣਾ ਚਾਹੀਦਾ। ਪਹਿਲਾਂ ਮੁੰਬਈ ਦੀਆਂ ਸੜਕਾਂ ‘ਤੇ ਆਜ਼ਾਦੀ ਦੇ ਨਾਅਰੇ ਲੱਗੇ ਤੇ ਹੁਣ ਖੁੱਲ੍ਹੀ ਧਮਕੀ ਮਿਲ ਰਹੀ ਹੈ। ਇਹ ਮੁੰਬਈ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (PoK) ਦੀ ਤਰ੍ਹਾਂ ਕਿਉਂ ਲੱਗ ਰਹੀ ਹੈ?”

ਕੰਗਨਾ ਨੇ ਕਿਹਾ ਸੀ ਕਿ ਉਹ 'ਫਿਲਮ ਮਾਫੀਆ' ਦੀ ਬਜਾਏ ਮੁੰਬਈ ਪੁਲਿਸ ਤੋਂ ਡਰਦੀ ਹੈ। ਉਸ ਨੇ ਕਿਹਾ ਸੀ ਕਿ 'ਬਾਲੀਵੁੱਡ 'ਚ ਡਰੱਗ ਮਾਫੀਆ ਦਾ ਪਰਦਾਫਾਸ਼ ਕਰਨ ਲਈ ਉਸ ਨੂੰ ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਸੁਰੱਖਿਆ ਦੀ ਜ਼ਰੂਰਤ ਹੋਏਗੀ ਤੇ ਉਹ ਮੁੰਬਈ ਪੁਲਿਸ ਤੋਂ ਸੁਰੱਖਿਆ ਸਵੀਕਾਰ ਨਹੀਂ ਕਰੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904