ਨਵੀਂ ਦਿੱਲੀ: ਬਿੱਗ ਬਾਸ ਸੀਜ਼ਨ-11 ਵਿੱਚ ਮਸ਼ਹੂਰ ਹੋਈ ਸਪਨਾ ਚੌਧਰੀ ਹੁਣ ਬਾਲੀਵੁੱਡ ਵਿੱਚ ਆਪਣਾ ਸਿੱਕਾ ਮਨਵਾਉਣ ਦੀ ਤਿਆਰੀ ਵਿੱਚ ਹੈ। ਅੱਜ-ਕੱਲ ਉਹ ਆਪਣੇ ਫਿਲਮੀ ਪ੍ਰੋਜੈਕਟ ਨੂੰ ਲੈ ਕੇ ਮੁਸ਼ਕਲਾਂ ਵਿੱਚ ਵੀ ਹੈ। ਸਪਨਾ ਚੌਧਰੀ ਫਿਲਮ 'ਵੀਰੇ ਦੀ ਵੈਡਿੰਗ' ਵਿੱਚ ਗਾਣੇ 'ਤੇ ਡਾਂਸ ਕਰਦੀ ਨਜ਼ਰ ਆਈ ਸੀ।

Haryana Singer Vikas Kumar sends legal notice to the crew of upcoming film #VeereyKiWedding alleging that the song 'Hat Ja Tau' in the film has been originally sung by him & is being used without his permission, breaching Copyrights Act (19.02.2018) pic.twitter.com/7gWyKJvNVn

— ANI (@ANI) February 20, 2018

ਫਿਲਮ ਵਿੱਚ ਹਰਿਆਣਾ ਦਾ ਇੱਕ ਮਸ਼ਹੂਰ ਖੇਤਰੀ ਗਾਣਾ 'ਹਟ ਜਾ ਤਾਉ ਪਾਛੈ ਨੇ' ਤੋਂ ਪ੍ਰੇਰਿਤ ਇੱਕ ਗੀਤ ਹੈ। ਇਸ ਨੂੰ ਰੀਕ੍ਰੀਏਟ ਕੀਤਾ ਗਿਆ ਹੈ ਤੇ ਆਵਾਜ਼ ਦਿੱਤੀ ਹੈ ਸੁਨੀਧੀ ਚੌਹਾਨ ਨੇ। ਹੁਣ ਇਸ ਗਾਣੇ ਨੂੰ ਲੈ ਕੇ ਹਰਿਆਣਵੀ ਸਿੰਗਰ ਵਿਕਾਸ ਕੁਮਾਰ ਨੇ ਲੀਗਲ ਨੋਟਿਸ ਭੇਜਿਆ ਹੈ।

ਵਿਕਾਸ ਨੇ ਫਿਲਮ ਦੀ ਟੀਮ ਨੂੰ ਕਾਪੀਰਾਈਟ ਐਕਟ ਮਾਮਲੇ ਵਿੱਚ ਨੋਟਿਸ ਭੇਜਿਆ ਹੈ। ਵਿਕਾਸ ਦਾ ਇਲਜ਼ਾਮ ਹੈ ਕਿ ਇਹ ਗਾਣਾ ਉਨ੍ਹਾਂ ਨੇ ਗਾਇਆ ਹੈ ਤੇ ਉਨ੍ਹਾਂ ਦੀ ਮਰਜ਼ੀ ਬਿਨਾ ਇਸ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਨੋਟਿਸ ਸਪਨਾ ਚੌਧਰੀ ਸਣੇ 16 ਲੋਕਾਂ ਨੂੰ ਭੇਜਿਆ ਗਿਆ ਹੈ।

hey'll have to seek apology from Vikas Kumar, pay him Rs 7 Crore as damages & not use the song without his permission. If they don't do this civil & criminal action will be taken against them after a week. We've also sent complaint to Censor Board Chairman: Vikas Kumar's Lawyer pic.twitter.com/1Sz7Kd8kM3

— ANI (@ANI) February 20, 2018

ਵਿਕਾਸ ਦੇ ਵਕੀਲ ਨੇ ਦੱਸਿਆ ਕਿ ਫਿਲਮ ਕਰੂ ਨੂੰ ਵਿਕਾਸ ਤੋਂ ਮੁਆਫੀ ਮੰਗਣੀ ਹੋਵੇਗੀ ਤੇ 7 ਕਰੋੜ ਰੁਪਏ ਦੇਣੇ ਪੈਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਲਮ ਵਿੱਚ ਗਾਣਾ ਇਸਤੇਮਾਲ ਨਹੀਂ ਕਰ ਸਕਣਗੇ। ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅਸੀਂ ਸੈਂਸਰ ਬੋਰਡ ਨੂੰ ਵੀ ਇਹ ਸ਼ਿਕਾਇਤ ਭੇਜੀ ਹੈ।