ਪੰਜਾਬੀ ਫਿਲਮ 'ਸਰਵਨ' ਦਾ ਪੋਸਟਰ ਰਿਲੀਜ਼
ਏਬੀਪੀ ਸਾਂਝਾ | 11 Nov 2016 12:28 PM (IST)
ਮੁੰਬਈ: ਪ੍ਰਿਅੰਕਾ ਚੋਪੜਾ ਦੀ ਪਹਿਲੀ ਪੰਜਾਬੀ ਫਿਲਮ 'ਸਰਵਨ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਪ੍ਰਿਅੰਕਾ ਨੇ ਖੁਦ ਟਵਿਟਰ 'ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕੀਤਾ। ਇਸ ਫਿਲਮ ਵਿੱਚ ਅਮਰਿੰਦਰ ਗਿੱਲ ਕੰਮ ਕਰ ਰਹੇ ਹਨ। ਉਨ੍ਹਾਂ ਨਾਲ ਸਿਮੀ ਚਾਹਲ ਤੇ ਰਣਜੀਤ ਬਾਵਾ ਵੀ ਮੁੱਖ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦਾ ਨਿਰਮਾਣ ਪ੍ਰਿਅੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੈਬਲ ਪਿਕਚਰਜ਼ ਨੇ ਕੀਤਾ ਹੈ। ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਫਿਲਮ 9 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖਬਰ ਹੈ ਕਿ ਫਿਲਮ ਵਿੱਚ ਅਮਰਿੰਦਰ ਇੱਕ ਸਾਊ ਪੁੱਤ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।