ਮੁੰਬਈ : ਅਦਾਕਾਰ ਸਾਯਸ਼ਾ ਸਹਿਗਲ ਨੇ ਕਿਹਾ ਹੈ ਕਿ ਉਹ ਅਭਿਨੇਤਾ ਸਲਮਾਨ ਖ਼ਾਨ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਸਲਾਹ ਲੈਂਦੀ ਹੈ।
ਅਜੇ ਦੇਵਗਨ ਦੀ ਫ਼ਿਲਮ 'ਸ਼ਿਵਾਯ' ਤੋਂ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੀ ਅਦਾਕਾਰ ਨੇ ਕਿਹਾ ਕਿ ਉਹ ਕੁੱਝ ਸਾਲ ਪਹਿਲਾਂ ਆਪਣੇ ਰਿਸ਼ਤੇਦਾਰ ਤੇ ਅਭਿਨੇਤਾ ਦਲੀਪ ਕੁਮਾਰ ਦੇ ਜਨਮਦਿਨ ਦੀ ਪਾਰਟੀ ਵਿੱਚ ਸਲਮਾਨ ਨੂੰ ਮਿਲੀ ਸੀ।
ਉਨ੍ਹਾਂ ਕਿਹਾ, 'ਮੈਂ ਜਨਮਦਿਨ ਦੀ ਪਾਰਟੀ ਵਿੱਚ ਉਨ੍ਹਾਂ ਨੂੰ ਮਿਲੀ ਸੀ ਤੇ ਉਨ੍ਹਾਂ ਨੇ ਉਸ ਵੇਲੇ ਕਿਹਾ ਸੀ ਕਿ ਮੈਂ ਫ਼ਿਲਮਾਂ ਵਿੱਚ ਕੰਮ ਕਰਾਂਗੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੇਰੀ ਪ੍ਰਤਿਭਾ ਨੂੰ ਪਹਿਚਾਣ ਲਿਆ ਸੀ। ਇਨ੍ਹਾਂ ਸਾਲਾਂ ਦੌਰਾਨ ਸਾਡੇ ਸਬੰਧ ਇੰਨੇ ਵਧੀਆ ਬਣ ਗਏ ਕਿ ਮੈਂ ਕਿਸੇ ਵੀ ਫ਼ਿਲਮ ਵਿੱਚ ਕੰਮ ਕਰਨ ਜਾਂ ਨਾ ਕਰਨ ਨੂੰ ਲੈ ਕੇ ਫ਼ੋਨ 'ਤੇ ਉਨ੍ਹਾਂ ਤੋਂ ਸਲਾਹ ਜ਼ਰੂਰ ਲੈਂਦੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਖ਼ੁਸ਼ਕਿਸਮਤ ਹਾਂ।'
19 ਸਾਲਾਂ ਅਦਾਕਾਰਾਂ ਨੇ ਕਿਹਾ ਕਿ ਉਹ ਸਲਮਾਨ ਨਾਲ ਕੰਮ ਕਰਨਾ ਚਾਹੁੰਦੀ ਹੈ।
ਸਾਯਸ਼ਾ ਨੇ ਕਿਹਾ, 'ਉਹ ਇੱਕ ਬਿਹਤਰੀਨ ਇਨਸਾਨ ਹੈ। ਉਹ ਮੇਰੇ ਪੰਸਦੀਦਾ ਅਭਿਨੇਤਾ ਹਨ ਤੇ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ।'
'ਸ਼ਿਵਾਯ' 28 ਸਤੰਬਰ ਨੂੰ ਰਿਲੀਜ਼ ਹੋਵੇਗੀ।