ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾਂ ਦੀਪਿਕਾ ਪਾਦੁਕੋਨ ਨੇ ਕਲ ਇੰਡੀਆ ਵਿੱਚ ਆਪਣੀ ਹਾਲੀਵੁੱਡ ਫ਼ਿਲਮ ‘XXX : ਦਾ ਰਿਟਰਨ ਆਫ਼ ਜੇਂਡਰ ਕੇਜ’ ਦਾ ਦੂਸਰਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਟਰੇਲਰ ਹਿੰਦੀ ਵਿੱਚ ਕਲ ਬਿਗ ਬਾਸ 10 ਦੇ ਪ੍ਰੀਮੀਅਰ 'ਤੇ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਵਿੱਚ ਦੀਪਿਕਾ ਐਕਸ਼ਨ ਕਰਦੀ ਨਜ਼ਰ ਆਏਗੀ।
ਤੁਹਾਨੂੰ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੋ ਟਰੇਲਰ ਰਿਲੀਜ਼ ਹੋਈਆ ਸੀ, ਉਸ ਵਿੱਚ ਦੀਪਿਕਾ ਬੱਸ ਕੁੱਝ ਸਕਿੰਟਾਂ ਲਈ ਹੀ ਨਜ਼ਰ ਆਈ ਸੀ। ਜਿਸ ਕਾਰਨ ਦੀਪਿਕਾ ਨੂੰ ਬਹੁਤ ਕੁੱਝ ਸੁਣਨ ਨੂੰ ਮਿਲਿਆ ਸੀ। ਹਾਲਾਂਕਿ ਇਸ ਟਰੇਲਰ ਵਿੱਚ ਦੀਪਿਕਾ ਦੇ ਕਾਫ਼ੀ ਸੀਨ ਵੇਖਣ ਨੂੰ ਮਿਲੇ ਹਨ। ਇਸ ਫ਼ਿਲਮ ਵਿੱਚ ਦੀਪਿਕਾ ਦੇ ਨਾਲ ਹਾਲੀਵੁੱਡ ਐਕਟਰ ਵਿਨ ਡੀਜ਼ਲ ਹਨ। ਇਹ ਫ਼ਿਲਮ 20 ਜਨਵਰੀ, 2017 ਨੂੰ ਰਿਲੀਜ਼ ਹੋਏਗੀ।